ਚੰਡੀਗੜ੍ਹ 'ਚ ਹੋਣ ਵਾਲੇ Rose Festival ਨੂੰ ਲੈ ਕੇ ਖ਼ਾਸ ਖ਼ਬਰ, ਜਾਣੋ ਕੀ ਹੈ ਪੂਰਾ ਪ੍ਰੋਗਰਾਮ

Tuesday, Dec 26, 2023 - 02:22 PM (IST)

ਚੰਡੀਗੜ੍ਹ 'ਚ ਹੋਣ ਵਾਲੇ Rose Festival ਨੂੰ ਲੈ ਕੇ ਖ਼ਾਸ ਖ਼ਬਰ, ਜਾਣੋ ਕੀ ਹੈ ਪੂਰਾ ਪ੍ਰੋਗਰਾਮ

ਚੰਡੀਗੜ੍ਹ (ਵਿਜੇ ਗੌੜ) : ਨਗਰ ਨਿਗਮ ਵਲੋਂ ਫਰਵਰੀ ਦੇ ਅਖ਼ੀਰਲੇ ਹਫ਼ਤੇ 52ਵਾਂ ਰੋਜ਼ ਫੈਸਟੀਵਲ ਕਰਵਾਇਆ ਜਾਵੇਗਾ। ਇਸ ਵਾਰ ਨਿਗਮ ਇਸ ਤਿੰਨ ਰੋਜ਼ਾ ਰੋਜ਼ ਫੈਸਟੀਵਲ ’ਤੇ 98.76 ਲੱਖ ਰੁਪਏ ਖ਼ਰਚ ਕਰੇਗਾ। ਇਸ ਦੀ ਪ੍ਰਵਾਨਗੀ ਦਾ ਏਜੰਡਾ 27 ਦਸੰਬਰ ਨੂੰ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਆਵੇਗਾ। ਖ਼ਾਸ ਗੱਲ ਇਹ ਹੈ ਕਿ ਨਗਰ ਨਿਗਮ ਨੇ ਰੋਜ਼ ਫੈਸਟੀਵਲ ’ਤੇ ਹੋਣ ਵਾਲੇ ਖ਼ਰਚੇ ਨੂੰ ਘੱਟ ਕੀਤਾ ਹੈ। ਇਸ ਸਾਲ ਨਗਰ ਨਿਗਮ ਨੇ 51ਵੇਂ ਰੋਜ਼ ਫੈਸਟੀਵਲ ’ਤੇ 2.19 ਕਰੋੜ ਰੁਪਏ ਖ਼ਰਚ ਕੀਤੇ ਸਨ। ਇਸ ਵਿਚੋਂ 1.40 ਕਰੋੜ ਰੁਪਏ ਸਿਰਫ਼ ਲਾਈਟ ਐਂਡ ਸਾਊਂਡ ਸ਼ੋਅ ’ਤੇ ਖ਼ਰਚ ਕੀਤੇ ਗਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ

ਹੁਣ ਨਿਗਮ ਨੇ ਇਸ ਵਾਰ ਲਾਈਟ ਐਂਡ ਸਾਊਂਡ ਸ਼ੋਅ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਰੋਜ਼ ਫੈਸਟੀਵਲ ਲਈ ਘੱਟ ਬਜਟ ਦੀ ਮੰਗ ਕੀਤੀ ਗਈ ਹੈ। ਨਿਗਮ ਹਰ ਸਾਲ ਇਹ ਸਮਾਗਮ ਕਰਵਾਉਂਦਾ ਹੈ, ਇਸੇ ਲਈ ਸਮਾਗਮ ਦੀ ਪ੍ਰਵਾਨਗੀ ਲਈ ਹਾਊਸ ਦੀ ਮੀਟਿੰਗ ਵਿਚ ਏਜੰਡਾ ਲਿਆਂਦਾ ਜਾ ਰਿਹਾ ਹੈ, ਤਾਂ ਜੋ ਸਾਰੀਆਂ ਤਿਆਰੀਆਂ ਅਗਾਊਂ ਹੀ ਕੀਤੀਆਂ ਜਾ ਸਕਣ। ਇਸ ਵਾਰ ਰੋਜ਼ ਫੈਸਟੀਵਲ ਵਿਚ 11 ਮੁਕਾਬਲੇ ਕਰਵਾਏ ਜਾਣਗੇ। ਇਸ ਵਾਰ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿਚ ਫਲੋਰਲ ਅਤੇ ਰੰਗੋਲੀ, ਰੋਜ਼ ਪ੍ਰਿੰਸ ਅਤੇ ਰੋਜ਼ ਪ੍ਰਿੰਸਸ, ਬ੍ਰਾਸ ਅਤੇ ਪਾਈਪ ਬੈਂਡ, ਆਨ ਦਾ ਸਪਾਟ ਪੇਂਟਿੰਗ, ਫੋਕ ਡਾਂਸ, ਫੋਟੋਗ੍ਰਾਫੀ, ਅੰਤਾਕਸ਼ਰੀ, ਮਿਸਟਰ ਐਂਡ ਮਿਸ ਰੋਜ਼, ਮਿਸਟਰ ਰੋਜ਼ ਕਿੰਗ ਅਤੇ ਰੋਜ਼ ਕੁਈਨ ਮੁਕਾਬਲੇ ਸ਼ਾਮਲ ਹਨ। ਸੀਨੀਅਰ ਸਿਟੀਜ਼ਨ, ਰੋਜ਼ਾਨਾ ਕੁਇਜ਼ ਮੁਕਾਬਲੇ ਅਤੇ ਨੇਬਰਹੁੱਡ ਪਾਰਕ ਮੁਕਾਬਲੇ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ Alert, ਡਾਕਟਰਾਂ ਨੇ ਦਿੱਤੀ ਖ਼ਾਸ ਸਲਾਹ
ਖ਼ਰਚੇ ਦਾ ਵੇਰਵਾ
ਵਾਟਰ ਪਰੂਫ ਟੈਂਟ, ਫਰਨੀਚਰ ਅਤੇ ਰਿਫਰੈੱਸ਼ਮੈਂਟ ’ਤੇ 36 ਲੱਖ ਰੁਪਏ ਖ਼ਰਚੇ ਜਾਣਗੇ।
ਸੁਰੱਖਿਆ ਲਾਈਟਾਂ, ਸੀ. ਸੀ. ਟੀ. ਵੀ. ਤੇ ਸਾਊਂਡ ਸਿਸਟਮ ’ਤੇ 7.85 ਲੱਖ ਰੁਪਏ ਖ਼ਰਚੇ ਜਾਣਗੇ।
ਰੋਜ਼ ਫੈਸਟੀਵਲ ਦੀ ਬ੍ਰਾਂਡਿੰਗ ’ਤੇ 20.36 ਲੱਖ ਰੁਪਏ ਖ਼ਰਚਣ ਦੀ ਯੋਜਨਾ ਹੈ।
6.50 ਲੱਖ ਰੁਪਏ ਖ਼ਰਚ ਕੇ ਇਨਾਮ ਅਤੇ ਤੋਹਫ਼ੇ ਖ਼ਰੀਦੇ ਜਾਣਗੇ।
ਰੋਜ਼ਾਨਾ ਕੁਇਜ਼ ਮੁਕਾਬਲੇ ’ਤੇ 5.75 ਲੱਖ ਅਤੇ ਫਿਊਜ਼ਨ ਸੰਗੀਤ ’ਤੇ 90 ਹਜ਼ਾਰ ਰੁਪਏ ਖ਼ਰਚੇ ਜਾਣਗੇ।
ਵੱਖ-ਵੱਖ ਮੁਕਾਬਲਿਆਂ ’ਤੇ 6.9 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਨੇਬਰਹੁੱਡ ਪਾਰਕ ਦੇ ਜੇਤੂਆਂ ਨੂੰ 2 ਲੱਖ ਰੁਪਏ ਦਿੱਤੇ ਜਾਣਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News