ਭਾਰਤ ਆਉਣਗੇ ਇਟਲੀ ਦੇ ਪ੍ਰਧਾਨ ਮੰਤਰੀ (ਪੜ੍ਹੋ 6 ਨਵੰਬਰ ਦੀਆਂ ਖਾਸ ਖਬਰਾਂ)

Tuesday, Nov 06, 2018 - 12:21 AM (IST)

ਭਾਰਤ ਆਉਣਗੇ ਇਟਲੀ ਦੇ ਪ੍ਰਧਾਨ ਮੰਤਰੀ (ਪੜ੍ਹੋ 6 ਨਵੰਬਰ ਦੀਆਂ ਖਾਸ ਖਬਰਾਂ)

ਭਾਰਤ ਆਉਣਗੇ ਇਟਲੀ ਦੇ ਪ੍ਰਧਾਨ ਮੰਤਰੀ
ਇਟਲੀ ਦੇ ਪ੍ਰਧਾਨ ਮੰਤਰੀ ਗਿਉਸੇਪੇ ਕੋਂਟੇ ਮੰਗਲਵਾਰ ਨੂੰ ਇਕ ਦਿਨਾਂ ਦੌਰੇ 'ਤੇ ਭਾਰਤ ਪਹੁੰਚਣਗੇ। ਇਸ ਦੌਰਾਨ ਉਹ ਭਾਰਤ-ਇਟਲੀ ਉਦਯੋਗਿਕ ਸਿਖਰ ਸੰਮੇਲਣ 'ਚ ਹਿੱਸਾ ਲੈਣਗੇ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਪਾਰ ਤੇ ਨਿਵੇਸ਼ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਚਰਚਾ ਕਰਨਗੇ। 

Image result for prime minister giuseppe conte
24 ਸਾਲਾ ਬਾਅਦ ਲਖਨਊ 'ਚ ਵਜਣਗੇ ਚੌਕੇ-ਛੱਕੇ
ਕਰੀਬ 24 ਸਾਲ ਬਾਅਦ ਲਖਨਊ ਦਾ ਨਵਾਂ ਇਕਾਨਾ ਇੰਟਰਨੈਸ਼ਨਲ ਸਟੇਡੀਅਮ ਭਾਰਤ ਅਤੇ ਵੈਸਟਇੰਡੀਜ਼ ਦੇ ਵਿਚਕਾਰ ਮੰਗਲਵਾਰ ਨੂੰ ਖੇਡੇ ਜਾ ਰਹੇ ਟੀ-20 ਕ੍ਰਿਕੇਟ ਮੁਕਾਬਲੇ ਦੌਰਾਨ ਚੌਕੇ-ਛੱਕਿਆਂ ਨਾਲ ਗੂੰਜੇਗਾ। ਇਸ ਦਿਨ ਉਤਰ ਪ੍ਰਦੇਸ਼ ਦੀ ਰਾਜਧਾਨੀ 'ਚ ਅੰਤਰਾਸ਼ਟਰੀ ਕ੍ਰਿਕੇਟ ਦੀ ਮੇਜਬਾਨੀ ਦਾ ਪਿਛਲੇ ਢਾਈ ਦਹਾਕਿਆ ਤੋਂ ਚੱਲ ਰਿਹਾ ਸੋਕਾ ਵੀ ਮੁੱਕ ਜਾਵੇਗਾ।  ਇਸ ਤੋਂ ਪਹਿਲਾਂ ਲਖਨਊ 'ਚ ਆਖਰੀ ਅੰਤਰਰਾਸ਼ਟਰੀ ਕ੍ਰਿਕੇਟ ਮੈਚ ਜਨਵਰੀ 1994 'ਚ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ। 


ਦੀਪਉਤਸਵ 'ਤੇ ਜਗਮਗਾਵੇਗੀ ਆਯੋਧਿਆ
ਦੀਪਉਤਸਵ-2018 ਦਾ ਮੁੱਖ ਦਿਵਸ ਮੰਗਲਵਾਰ ਨੂੰ ਆਯੋਧਿਆ 'ਚ ਮਨਾਇਆ ਜਾਵੇਗਾ। ਇਸ ਮੌਕੇ ਰਾਮਨਗਰੀ ਨੂੰ ਦੁਲਹਣ ਵਾਂਗ ਸਜਾਇਆ ਜਾਵੇਗਾ। ਇਸ ਮੌਕੇ ਇਕੋ ਵੇਲੇ 3 ਲੱਖ ਦੀਵੇ ਜਗਾਉਣ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਬਣਾਇਆ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੋਰੀਆ  ਤੋਂ ਸ਼੍ਰੀਮਤੀ ਕਿਮ-ਜੁੰਗ-ਸੁਕ ਨੂੰ ਸੱਦਾ ਦਿੱਤਾ ਗਿਆ ਹੈ। ਉਹ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਦੁਪਹਿਰ ਸਮੇਂ ਇਥੇ ਪਹੁੰਚੇਗੀ। 

Image result for ayodhya light
ਮੋਦੀ ਜਾ ਸਕਦੇ ਹਨ ਕੇਦਾਰਨਾਥ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬਾ ਕੇਦਾਰਨਾਥ ਦਰਸ਼ਨਾਂ ਦੇ ਲਈ 6 ਨਵੰਬਰ ਨੂੰ ਕੇਦਾਰਨਾਥ ਧਾਮ ਜਾ ਸਕਦੇ ਹਨ। ਪ੍ਰਧਾਨ ਮੰਤਰੀ ਦਾ ਕੇਦਾਰਨਾਥ ਧਾਮ ਜਾਣ ਦਾ ਪ੍ਰੋਗਰਾਮ ਪਹਿਲਾਂ ਦਰਵਾਜੇ ਬੰਦ ਹੋਣ ਭਾਵ 9 ਅਕਤੂਬਰ ਵਾਲੇ ਦਿਨ ਦਾ ਸੀ ਪਰ ਸੂਤਰਾਂ ਮੁਤਾਬਕ ਇਸ ਪ੍ਰੋਗਰਾਮ 'ਚ ਤਬਦੀਲੀ ਕੀਤੀ ਗਈ ਹੈ ਤੇ ਹੁਣ ਮੋਦੀ ਦਰਸ਼ਨ ਕਰਨ ਲਈ ਮੰਗਲਵਾਰ ਨੂੰ ਕੇਦਾਰਨਾਥ ਧਾਮ ਜਾ ਸਕਦੇ ਹਨ। ਫਿਲਹਾਲ ਸਰਕਾਰ ਵਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। 

Image result for modi
ਕਰਨਾਟਕ ਉੱਪ ਚੋਣਾਂ ਦੇ ਆਉਣਗੇ ਨਤੀਜੇ
ਕਰਨਾਟਕ 'ਚ ਤਿੰਨ ਲੋਕ ਸਭਾ ਸੀਟਾਂ ਅਤੇ 2 ਵਿਧਾਨ ਸਭਾ ਸੀਟਾਂ 'ਤੇ ਹੋਇਆ ਉੱਪ ਚੋਣਾਂ ਦੇ ਨਤੀਜੇ 6 ਨਵੰਬਰ ਨੂੰ ਆਉਣਗੇ। ਸ਼ਨੀਵਾਰ ਨੂੰ ਹੋਈ ਪੋਲਿੰਗ ਤਕਰੀਬਨ 67 ਫੀਸਦੀ ਪੋਲਿੰਗ ਹੋਈ ਸੀ।


ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਬੰਗਲਾਦੇਸ਼ ਬਨਾਮ ਜ਼ਿੰਬਾਬਵੇ (ਪਹਿਲਾ ਟੈਸਟ, ਚੌਥਾ ਦਿਨ)
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਦੂਜਾ ਟੀ-20)
ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਪਹਿਲਾ ਟੈਸਟ, ਪਹਿਲਾ ਦਿਨ)
ਕਬੱਡੀ : ਜੈਪੁਰ ਬਨਾਮ ਹਰਿਆਣਾ (ਪ੍ਰੋ ਕਬੱਡੀ ਲੀਗ-2018)

Image result for Bangladesh vs Zimbabwe


Related News