'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

04/30/2022 1:10:38 PM

ਸੰਗਰੂਰ : ਹਲਕਾ ਸੰਗਰੂਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨੇ ਖਾਸ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ 117 ਵਿਧਾਇਕਾਂ ’ਚੋਂ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਬਚਪਨ ਤੋਂ ਲੈ ਕੇ ਉੱਚ ਸਿੱਖਿਆ ਅਤੇ ਸਿਆਸੀ ਪਹਿਲੂਆਂ ਬਾਰੇ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਵਿਧਾਇਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਚੰਨੋ ਪਿੰਡ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ। ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਐੱਮ.ਏ. ਦੀ ਪੜ੍ਹਾਈ ਕੀਤੀ ਅਤੇ ਭਾਈ ਗੁਰਦਾਸ ਕਾਲਜ ਸੰਗਰੂਰ ਤੋਂ ਲਾਅ ਦੀ ਪੜ੍ਹਾਈ ਪੂਰੀ ਕੀਤੀ। ਸਿਆਸਤ ’ਚ ਆਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੇਰਾ ਕੋਈ ਬਹੁਤਾ ਪਲਾਇਨ ਨਹੀਂ ਸੀ ਪਰ ਮੈਂ ਲੋਕਾਂ ਲਈ ਕੁਝ ਵੱਖਰਾ ਕਰਨਾ ਚਾਹੁੰਦੀ ਸੀ।

 

2014 ਦੀਆਂ ਚੋਣਾਂ ’ਚ ਨਰਿੰਦਰ ਕੌਰ ਨੇ ਪਹਿਲੀ ਵਾਰ ਪਿੰਡ 'ਚ ਬੂਥ ਲਗਾਇਆ ਸੀ ਜਿਸ ਦੀ ਪੂਰੇ ਪਿੰਡ ਵਾਲਿਆਂ ਵਲੋਂ ਸ਼ਲਾਘਾ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੇਰੇ ਕੁਝ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਵਲੋਂ ਮੈਨੂੰ ਕੁਝ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ, ਜਿਸ ਦੇ ਨਤੀਜੇ ਵਜੋਂ ਅੱਜ ਮੈਂ ਸੰਗਰੂਰ ਹਲਕੇ ਦੀ ਐੱਮ.ਐੱਲ.ਏ. ਬਣੀ ਹਾਂ। ਉਨ੍ਹਾਂ ਦੱਸਿਆ ਕਿ ਵਿਧਾਇਕਾ ਬਣਨ ਤੋਂ ਬਾਅਦ ਮੇਰੇ ਸਿਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ ਹਨ। 

ਇਹ ਵੀ ਪੜ੍ਹੋ : ਡੀ.ਸੀ. ਦਫਤਰ ਦੇ ਬਾਹਰ ਝੁਲਾਇਆ ਖਾਲਿਸਤਾਨੀ ਝੰਡਾ ਤੇ ਕੇਸਰੀ ਨਿਸ਼ਾਨ ਸਾਹਿਬ

ਜਦੋਂ ਉਨ੍ਹਾਂ ਕੋਲੋਂ ਦਿੱਲੀ ’ਚ ਹੋਏ ਗਿਆਨ ਵਟਾਂਦਰਾ ਸਮਝੌਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ ਅਸੀਂ ਕਿਸੇ ਤੋਂ ਵੀ ਕੁਝ ਵੀ ਸਿੱਖ ਸਕਦੇ ਹਾਂ ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਗ਼ਲਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿਰੋਧੀਆਂ ਦੀ ਬੁਖਲਾਹਟ ਹੈ ਕਿਉਂਕਿ ‘ਆਪ’ ਦੀ ਸਰਕਾਰ ਨੇ 1 ਮਹੀਨੇ ’ਚ ਆਪਣੇ ਵਲੋਂ ਦਿੱਤੀਆਂ ਗਾਰੰਟੀਆਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਉਨ੍ਹਾਂ ਨੂੰ ‘ਆਪ’ ਦੀ ਸਪੀਡ ਦੇਖ ਕੇ ਡਰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਸਾਡਾ ਕੀ ਬਣੇਗਾ।  ਪੰਜਾਬ ’ਚ ਨਸ਼ਾ ਸਿਖਰਾਂ ’ਤੇ ਚੱਲ ਰਿਹਾ ਹੈ ਜਿਸ ਨਾਲ ਕਈ ਮੌਤਾਂ ਹੋ ਰਹੀਆਂ ਹਨ ਤਾਂ ਇਸ ਬਾਰੇ ਉਨ੍ਹਾਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਨਸ਼ਾ ਸਰਹੱਦੋਂ ਪਾਰ ਨਹੀਂ ਸਗੋਂ ਇੱਥੋਂ ਹੀ ਆਉਂਦਾ ਹੈ ਤਾਂ ਇਸ ਮੁੱਦੇ ਨੂੰ ਜਲਦੀ ਹੱਲ ਕੀਤਾ ਜਾਵੇਗਾ ਅਤੇ ਨਸ਼ਾ ਸਮੱਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

‘‘ਆਪ’ ਸਰਕਾਰ ਨੂੰ ਸੱਤਾ ’ਚ ਆਏ 1 ਮਹੀਨੇ ਦਾ ਸਮਾਂ ਹੋ ਗਿਆ ਹੈ ਤਾਂ ਇਕ ਮਹੀਨੇ ’ਚ ਬਦਲਾਅ ਬਾਰੇ ਉਨ੍ਹਾਂ ਕਿਹਾ ਕਿ ਮੈਂ ਰੋਜ਼ 2-3 ਪਿੰਡਾਂ ਦਾ ਦੌਰਾ ਕਰਦੀ ਹਾਂ ਅਤੇ ਲੋਕਾਂ ਨੂੰ ਇਸ ਬਾਰੇ ਪੁੱਛਦੀ ਹਾਂ ਅਤੇ ਉਨ੍ਹਾਂ ਵਲੋਂ ਸੱਚਮੁਚ ਬਦਲਾਅ ਦੇਖਿਆ ਗਿਆ ਹੈ ਕਿਉਂਕਿ ਹੁਣ ਉਹ ਕਿਸੇ ਵੀ ਦਫ਼ਤਰ ’ਚ ਜਾਂਦੇ ਹਨ ਤਾਂ ਉੱਥੇ ਰਿਸ਼ਤਵ ਨਹੀਂ ਮੰਗੀ ਜਾਂਦੀ। ਨਾ ਹੀ ਕੋਈ ਹੋਰ ਭ੍ਰਿਸ਼ਟਾਚਾਰ ਦੇਖਣ ਨੂੰ ਮਿਲ ਰਿਹਾ ਹੈ। ਸਾਫ਼ ਸੁਥਰਾ ਸਾਸ਼ਨ ਦੇਖ ਕੇ ਪੰਜਾਬ ਦੇ ਲੋਕ ਕਾਫ਼ੀ ਖ਼ੁਸ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜੋ ਕ੍ਰਾਇਮ ਚੱਲ ਰਿਹਾ ਹੈ ਉਸ ਖ਼ਿਲਾਫ਼ ਅਫ਼ਸਰ ਸੈਟਅਪ ਤਿਆਰ ਕਰ ਰਹੇ ਹਨ ਅਤੇ ਜੁਰਮ ਕਰਨ ਵਾਲਿਆਂ ਨੂੰ ਅਸੀਂ ਜਲਦੀ ਨੱਥ ਪਾ ਕੇ ਹੱਲ ਕਰਾਂਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News