ਪੰਜਾਬ ਪੁਲਸ, BSF ਅਤੇ ਏਜੰਸੀਆਂ ਵਿਚਾਲੇ ਹੋਈ ਵਿਸ਼ੇਸ਼ ਮੀਟਿੰਗ, ਨਾਲ ਹੀ ਹੋ ਗਈ ਵੱਡੀ ਕਾਰਵਾਈ

05/02/2024 12:02:45 PM

ਅੰਮ੍ਰਿਤਸਰ (ਇੰਦਰਜੀਤ/ਨੀਰਜ)- ਬਾਰਡਰ ਰੇਂਜ ਪੁਲਸ ਵੱਲੋਂ ਬੀਤੇ ਦਿਨਾਂ ਵਿਚ ਇਕ ਵੱਡੇ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕੀਤਾ ਸੀ, ਜਿੰਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਆ ਆਉਣ ਵਾਲੀਆਂ ਕਾਰਾਂ ਦੀਆਂ ਪੈਟਰੋਲ ਟੈਂਕੀਆਂ ਵਿਚਕਾਰ ਕੈਵਿਟੀਜ਼ ਬਣਾ ਕੇ 8 ਕਿਲੋ ਹੈਰੋਇਨ ਭੇਜੀ ਸੀ। ਇਸ ਮਾਮਲੇ ਵਿਚ ਡੀ. ਆਈ. ਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਆਈ. ਪੀ. ਐੱਸ ਅਤੇ ਪਠਾਨਕੋਟ ਦੇ ਐੱਸ. ਐੱਸ. ਪੀ ਸੋਹੇਲ ਕਾਸਿਮ ਮੀਰ ਨੇ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਇੰਗਲੈਂਡ ਵਿਚ ਬੈਠੇ ਸਮੱਗਲਰ ਗਿਰੋਹ ਦੇ ਕੌਮਾਂਤਰੀ ਆਗੂਆਂ ਦੇ ਨਾਂ ਵੀ ਸਾਹਮਣੇ ਲਿਆਂਦੇ ਹਨ। ਇਨ੍ਹਾਂ ਵਿਚ ਇੰਗਲੈਂਡ ਵਿਚ ਰਹਿਣ ਵਾਲਾ ਬਿੱਟੂ ਪਹਿਲਵਾਨ ਇਨ੍ਹਾਂ ਸਮੱਗਲਰਾਂ ਦੀ ਕਮਾਂਡ ਕਰਦਾ ਸੀ। ਇਸ ਦੌਰਾਨ ਪਠਾਨਕੋਟ ਪੁਲਸ ਨੂੰ ਇਹ ਵੀ ਪਤਾ ਲੱਗਾ ਸੀ ਕਿ ਇਹ ਸਮੱਗਲਰ ਤਿੰਨ-ਚਾਰ ਵਾਰ ਇਸੇ ਤਰ੍ਹਾਂ ਕਾਰਾਂ ਵਿਚ ਨਸ਼ੀਲਾ ਪਦਾਰਥ ਲਿਆ ਚੁੱਕੇ ਸਨ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ; ਕਾਰਵਾਈ ਮਗਰੋਂ ਬੋਲੇ ਬਲਕੌਰ ਸਿੰਘ- 'ਹੁਣ ਮਿਲਿਆ ਕੁਝ ਸਕੂਨ'

ਇਸ ਤੋਂ ਬਾਅਦ ਡਾਇਰੈਕਟਰ ਜਨਰਲ ਆਫ਼ ਪੁਲਸ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਬਾਰਡਰ ਰੇਂਜ ਅੰਮ੍ਰਿਤਸਰ ਵਿਚ ਹੋਰ ਸਰਗਰਮੀਆਂ ਲਿਆਉਣ ਲਈ ਕਿਹਾ ਗਿਆ। ਇਸ ਤਹਿਤ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਅਰਪਿਤ ਸ਼ੁਕਲਾ (ਕਾਨੂੰਨ ਵਿਵਸਥਾ) ਵੱਲੋਂ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਪੁਲਸ, ਸੀਮਾ ਸੁਰੱਖਿਆ ਬਲ ਸਮੇਤ ਵੱਖ-ਵੱਖ ਏਜੰਸੀਆਂ ਨੇ ਸ਼ਮੂਲੀਅਤ ਕੀਤੀ।

ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪਠਾਨਕੋਟ ਜ਼ਿਲ੍ਹੇ ਵਿਚ ਸਮੱਗਲਰਾਂ ਨੂੰ ਭਾਰੀ ਸੱਟ ਵੱਜੀ ਹੈ ਅਤੇ ਸੰਭਵ ਹੈ ਕਿ ਸਮੱਗਲਰ ਆਪਣੇ ਇਲਾਕੇ ਅਤੇ ਰਸਤੇ ਬਦਲ ਲੈਣ। ਪੁਲਸ ਨੂੰ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਆਦਿ ’ਤੇ ਤਿੱਖੀ ਨਜ਼ਰ ਰੱਖਣ ਲਈ ਕਈ ਹਦਾਇਤਾਂ ਦਿੱਤੀਆਂ ਗਈਆਂ ਸਨ। ਮੀਟਿੰਗ ਤੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੁਲਸ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਤੌਰ ’ਤੇ ਉਕਤ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News