ਸਿਆਸੀ ਖੇਡ ਖੇਡ ਰਹੀ ਹੈ ਐੱਸ. ਆਈ. ਟੀ. : ਸੁਖਬੀਰ ਸਿੰਘ ਬਾਦਲ
Saturday, Mar 02, 2019 - 06:28 PM (IST)
ਹੁਸ਼ਿਆਰਪੁਰ (ਅਮਰੀਕ)— ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਪੰਜਾਬ ਫੇਰੀ 'ਤੇ ਨਿਕਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਲਕਾ ਗੜ੍ਹਸ਼ੰਕਰ ਦਾ ਦੌਰਾ ਕੀਤਾ। ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸਿੱਟ ਪਾਲੀਟਿਕਲ ਗੇਮ ਖੇਡ ਰਹੀ ਸੀ ਅਤੇ ਇਹ ਸਿਰਫ ਸਿਆਸੀ ਸ਼ਹਿ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਉਹ ਸ਼ੁਰੂ ਤੋਂ ਹੀ ਨਕਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਜੋ ਵੀ ਕੈਪਟਨ ਸਾਬ੍ਹ ਕਹਿੰਦੇ ਸਨ, ਉਹ ਉਹੀ ਕਰਦੇ ਸਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅਤੇ ਪ੍ਰਕਾਸ਼ ਸਿੰਘ ਬਾਦਲ ਉਹ ਪਹਿਲੇ ਵਿਅਕਤੀ ਸਨ ਜੋ ਸਿੱਟ ਦੇ ਸਾਹਮਣੇ ਪੇਸ਼ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿੱਟ ਦੇ ਸਾਹਮਣੇ ਇਸ ਲਈ ਪੇਸ਼ ਹੋਏ ਸੀ ਕਿਉਂਕਿ ਸਾਨੂੰ ਉਮੀਦ ਸੀ ਕਿ ਕੋਈ ਇਨਸਾਫ ਮਿਲੇਗਾ ਪਰ ਹੁਣ ਸਾਨੂੰ ਲੱਗਦਾ ਹੈ ਕਿ ਐੱਸ. ਆਈ. ਟੀ. ਤੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਪੰਜਾਬ ਦੀ ਜਨਤਾ ਨੂੰ ਵੀ ਸਿੱਟ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ।
ਅਭਿਨੰਦਨ ਦੀ ਰਿਹਾਈ 'ਤੇ ਬੋਲਦੇ ਕਿਹਾ ਕਿ ਅਭਿਨੰਦਨ ਦੀ ਰਿਹਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਹੀ ਅਭਿਨੰਦਨ ਦੀ ਰਿਹਾਈ ਸੰਭਵ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਹੁਣ ਸਰਹੱਦੀ ਇਲਾਕਿਆਂ 'ਚ ਫੈਲੀ ਦਹਿਸ਼ਤ ਦਾ ਮਾਹੌਲ ਵੀ ਸ਼ਾਂਤ ਹੋ ਜਾਵੇਗਾ। ਉਥੇ ਹੀ ਉਨ੍ਹਾਂ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਟਕਸਾਲੀ ਦੇ ਗਠਜੋੜ ਨੂੰ ਨਕਾਰ ਦਿੱਤਾ ਹੈ।