ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ‘ਆਪ’ ਵਿਧਾਇਕ ਗੋਲਡੀ ਕੰਬੋਜ ਨਾਲ ਵਿਸ਼ੇਸ਼ ਗੱਲਬਾਤ, ਜਾਣੋ ਕੀ ਬੋਲੇ

Tuesday, Apr 05, 2022 - 10:48 PM (IST)

ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ‘ਆਪ’ ਵਿਧਾਇਕ ਗੋਲਡੀ ਕੰਬੋਜ ਨਾਲ ਵਿਸ਼ੇਸ਼ ਗੱਲਬਾਤ, ਜਾਣੋ ਕੀ ਬੋਲੇ

ਜਲੰਧਰ (ਵੈੱਬ ਡੈਸਕ) : 2022 ਦੀਆਂ ਚੋਣਾਂ ’ਚ ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ। ਲੋਕਾਂ ਨੇ ਬਹੁਤ ਵੱਡਾ ਫ਼ਤਵਾ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ ਅਤੇ 92 ਉਮੀਦਵਾਰ ਜਿਤਾ ਕੇ ਵਿਧਾਨ ਸਭਾ ’ਚ ਪਹੁੰਚਾਏ ਹਨ। ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨਾਲ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਨਿਸ਼ਾਨੇ ਲਾਏ। ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਸੁਖਬੀਰ ਬਾਦਲ ਹਾਰਿਆ ਹੈ ਤੇ ਹਲਕੇ ਦੇ ਲੋਕ ਜਿੱਤੇ ਹਨ, ਜੋ ਇਨ੍ਹਾਂ ਦੀ ਧੱਕੇਸ਼ਾਹੀ ਹੇਠ ਰਹਿ ਰਹੇ ਸਨ।

ਇਹ ਵੀ ਪੜ੍ਹੋ : ਹਰਿਆਣਾ ਵਿਧਾਨ ਸਭਾ ਮਤਿਆਂ ਰਾਹੀਂ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੇ ਰਾਹ 'ਚ ਅਟਕਾਉਣਾ ਚਾਹੁੰਦੀ ਰੋੜੇ : SAD

ਉਨ੍ਹਾਂ ਕਿਹਾ ਕਿ ਮੈਂ ਤਾਂ ਇਕ ਜ਼ਰੀਆ ਬਣਿਆ ਹਾਂ। ਲੋਕਾਂ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਮੈਂ ਪੂਰੀ ਤਰ੍ਹਾਂ ਨਿਭਾਵਾਂਗਾ। ਸੁਖਬੀਰ ਬਾਦਲ ਦੇ ਬਿਆਨ ਕਿ ਹਲਕੇ ’ਚ ਬਹੁਤ ਵਿਕਾਸ ਕਾਰਜ ਕਰਵਾਏ ਹਨ ਪਰ ਲੋਕ ‘ਆਪ’ ਦੀ ਹਵਾ ’ਚ ਵਹਿ ਗਏ, ਬਾਰੇ ਬੋਲਦਿਆਂ ਗੋਲਡੀ ਨੇ ਕਿਹਾ ਕਿ ਬਾਦਲ ਨੇ ਸਿਰਫ਼ ਪੰਜ-ਸੱਤ ਘਰਾਂ ਦਾ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ 3 ਵਾਰ ਵਿਧਾਇਕ ਤੇ ਉਪ ਮੁੱਖ ਮੰਤਰੀ ਰਹਿ ਕੇ ਆਪਣੇ ਹਲਕੇ ਨੂੰ ਪਾਣੀ ਤਾਂ ਦੇ ਨਹੀਂ ਸਕੇ, ਉਨ੍ਹਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੇਰਾ ਲੋਕਾਂ ਨਾਲ ਵਾਅਦਾ ਹੈ ਕਿ ਜਲਦ ਨਵਾਂ ਸਿਸਟਮ ਲਾ ਕੇ ਲੋਕਾਂ ਦੇ ਘਰਾਂ ’ਚ ਪਾਣੀ ਪੁੱਜਦਾ ਕੀਤਾ ਜਾਵੇਗਾ। ਸੁਖਬੀਰ ਬਾਦਲ 15 ਸਾਲ ਵਿਧਾਇਕ ਰਹੇ ਹਨ ਤੇ ਸੰਸਦ ਮੈਂਬਰ ਹਨ।

ਇਹ ਵੀ ਪੜ੍ਹੋ : ਪੰਚਾਇਤੀ ਫੰਡਾਂ ’ਚ ਘਪਲੇਬਾਜ਼ੀ ਦਾ ਦੋਸ਼, ਪੰਚਾਇਤ ਸੈਕਟਰੀ ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਕਾਬੂ

ਉਨ੍ਹਾਂ ਕਿਹਾ ਕਿ ਜੇ ਮੈਂ 5 ਸਾਲਾਂ ’ਚ 17 ਸਾਲਾਂ ਤੋਂ ਜ਼ਿਆਦਾ ਕੰਮ ਨਾ ਕੀਤਾ ਤਾਂ ਲੋਕਾਂ ’ਚ ਵੋਟਾਂ ਮੰਗਣ ਲਈ ਨਹੀਂ ਜਾਵਾਂਗਾ। ਜਲਾਲਾਬਾਦ ਨੂੰ ਲੈ ਕੇ ਵਿਜ਼ਨ ਬਾਰੇ ਬੋਲਦਿਆਂ ਗੋਲਡੀ ਨੇ ਕਿਹਾ ਕਿ ਸੜਕਾਂ ਤੇ ਨਾਲੀਆਂ ਨੂੰੂ ਵਿਕਾਸ ਨਹੀਂ ਗਿਣ ਸਕਦੇ। ਬਾਦਲ ਨੇ ਆਪਣੇ ਚਹੇਤਿਆਂ ਦੀਆਂ ਜੇਬਾਂ ਭਰਨ ਵਾਸਤੇ ਹਲਕੇ ’ਚ ਇਕ ਬਿਲਡਿੰਗ ਬਣਾ ਦਿੱਤੀ ਕਿ ਗਰਲਜ਼ ਕਾਲਜ ਹੈ, ਅਜੇ ਤਕ ਉਸ ਨੂੰ ਐਫੀਲਿਏਸ਼ਨ ਨਹੀਂ ਮਿਲੀ, ਉਹ ਦੱਸਣ ਕਿ ਇਸ ਦੀ ਐਫੀਲਿਏਸ਼ਨ ਕਿੱਥੇ ਹੈ। 30 ਕਰੋੜ ਰੁਪਿਆ ਲਾ ਕੇ ਇਕ ਸਿਵਲ ਹਸਪਤਾਲ ਬਣਾਇਆ ਗਿਆ ਪਰ ਡਾਕਟਰ ਕੋਈ ਨਹੀਂ ਹੈ, ਕਾਗਜ਼ਾਂ ’ਚ 100 ਬੈੱਡਾਂ ਦਾ ਹਸਪਤਾਲ ਹੈ ਪਰ ਨਿਕਲੇ 24 ਬੈੱਡ। ਇਸ ਤਰ੍ਹਾਂ ਜਿਹੜਾ ਬੰਦਾ ਲੋਕਾਂ ਨਾਲ ਿੲੰਨਾ ਵੱਡਾ ਝੂਠ ਬੋਲ ਸਕਦਾ, ਉਹ ਪੰਜਾਬ ਦਾ ਕੀ ਹਾਲਾਤ ਕਰ ਸਕਦਾ ਹੈ।   
 


author

Manoj

Content Editor

Related News