ਪੰਜਾਬ ਦੀਆਂ ਜੇਲ੍ਹਾਂ ’ਚ ਰੋਜ਼ਾ ਰੱਖਣ ਵਾਲੇ ਕੈਦੀਆਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ

03/14/2024 10:45:16 AM

ਲੁਧਿਆਣਾ (ਰਿੰਕੂ) : ਅਹਿਰਾਰ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਦੱਸਿਆ ਕਿ ਰਮਜ਼ਾਨ ਮਹੀਨੇ ’ਚ ਭਟਕੇ ਹੋਏ ਲੋਕਾਂ ਨੂੰ ਵੀ ਸਿੱਧੇ ਰਾਹ ’ਤੇ ਲਿਆਉਣ ਲਈ ਪੰਜਾਬ ਦੇ ਸਾਬਕਾ ਸ਼ਾਹੀ ਇਮਾਮ ਮਰਹੂਮ ਮੌਲਾਨਾ-ਹਬੀਬ-ਉਰ- ਰਹਿਮਾਨ ਸਾਨੀ ਲੁਧਿਆਣਵੀ ਵੱਲੋਂ ਸ਼ੁਰੂ ਕੀਤੇ ਗਏ ‘ਜੇਲ੍ਹ ਇਫਤਾਰ’ ਪ੍ਰੋਗਰਾਮ ਨੂੰ ਅਹਿਰਾਰ ਫਾਊਂਡੇਸ਼ਨ 23 ਸਾਲਾਂ ਤੋਂ ਬਾਖੂਬੀ ਨਿਭਾਅ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਧਿਆਪਕਾਂ ਲਈ ਵੱਡਾ ਫ਼ੈਸਲਾ, Transfer ਲਈ ਨਵੇਂ ਹੁਕਮ ਜਾਰੀ, ਜਲਦ ਕਰੋ ਅਪਲਾਈ

ਇਸ ਸਾਲ ਵੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਭਰ ਦੀਆਂ ਸਾਰੀਆਂ ਜੇਲ੍ਹਾਂ ’ਚ ਰੋਜ਼ਾ ਰੱਖਣ ਵਾਲੇ ਕੈਦੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਨਮਾਜ਼ ਅਦਾ ਕਰਨ ਲਈ ਨਮਾਜ, ਤਸਬੀ, ਟੋਪੀ, ਮਿਸਵਾਕ ਅਤੇ ਧਾਰਮਿਕ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਡਰੋਨ ਰਾਹੀਂ ਭਾਰਤ ਪੁੱਜੀ 15 ਕਰੋੜ ਦੀ ਹੈਰੋਇਨ ਬਰਾਮਦ, ਪੁਲਸ ਨੇ BSF ਨਾਲ ਮਿਲ ਚਲਾਈ ਸਾਂਝੀ ਮੁਹਿੰਮ
ਸ਼ਾਹੀ ਇਮਾਮ ਨੇ ਕਿਹਾ ਕਿ ਇਸ ਸੇਵਾ ਦਾ ਮਕਸਦ ਇਹ ਹੈ ਕਿ ਭਟਕੇ ਹੋਏ ਲੋਕਾਂ ਨੂੰ ਸਮਾਜਿਕ ਵਿਵਸਥਾ ’ਚ ਇਕ ਚੰਗਾ ਇਨਸਾਨ ਬਣਾਇਆ ਜਾ ਸਕੇ ਅਤੇ ਜੇਕਰ ਕੋਈ ਬੇਕਸੂਰ ਹੋਵੇ ਤਾਂ ਉਸ ਦੀ ਸਹਾਇਤਾ ਕੀਤੀ ਜਾ ਸਕੇ। ਸ਼ਾਹੀ ਇਮਾਮ ਨੇ ਕਿਹਾ ਕਿ ਰੋਜ਼ਾ ਰੱਖਣ ਵਾਲੇ ਅਤੇ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਕੈਦੀਆਂ ’ਚ ਇਸ ਸੇਵਾ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀ ਜਾਮਾ ਮਸਜਿਦ ਵੱਲੋਂ ਇਕ ਪ੍ਰਤੀਨਿਧੀ ਮੰਡਲ ਕੱਲ੍ਹ ਤੋਂ ਹੀ ਪ੍ਰਦੇਸ਼ ਭਰ ਦੀਆਂ ਜੇਲ੍ਹਾਂ ’ਚ ਸਮੱਗਰੀ ਪਹੁੰਚਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News