‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਬੋਲੇ ਮੀਤ ਹੇਅਰ, CM ਮਾਨ ਖੇਡਾਂ ’ਚ ਪੰਜਾਬ ਦਾ ਪੱਧਰ ਉੱਪਰ ਲੈ ਕੇ ਜਾਣਗੇ
Monday, Aug 29, 2022 - 07:45 PM (IST)
ਜਲੰਧਰ (ਬਿਊਰੋ) : ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਦੌਰਾਨ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਸ ਜਰਖ਼ੇਜ਼ ਧਰਤੀ ਨੇ ਕਈ ਮਹਾਨ ਖਿਡਾਰੀ ਦੇਸ਼ ਨੂੰ ਦਿੱਤੇ, ਜਿਨ੍ਹਾਂ ਨੇ ਸੰਸਾਰ ’ਚ ਪੰਜਾਬ ਦਾ ਨਾਂ ਰੌਸ਼ਨ ਕੀਤਾ। ਪਿਛਲੇ ਸਮੇਂ ’ਚ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਤੇ ਸਾਡਾ ਲੈਵਲ ਹੇਠਾਂ ਆ ਗਿਆ। ਹੁਣ ਮੈਨੂੰ ਪੂਰਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਇਹ ਲੈਵਲ ਉਪਰ ਆਏਗਾ। ਇਹ ਬੱਚਿਆਂ ਦਾ ਨਾਂ ਦੇਸ਼ ਲਈ ਮੈਡਲ ਲੈ ਕੇ ਆਉਣ ਵਾਲਿਆਂ ਦੀ ਸੂਚੀ ’ਚ ਹੋਵੇਗਾ। ਇਨ੍ਹਾਂ ਬੱਚਿਆਂ ’ਚ ਨਵੀਂ ਊਰਜਾ ਇਹ ਖੇਡ ਮੇਲਾ ਭਰੇਗਾ। ਅੱਜ ਉਸ ਦੀ ਨੀਂਹ ਰੱਖੀ ਜਾ ਚੁੱਕੀ ਹੈ।
ਇਹ ਖਬਰ ਵੀ ਪੜ੍ਹੋ : ਨਵਾਂਸ਼ਹਿਰ ’ਚ ਬਰਾਮਦ 190 ਕਰੋੜ ਦੀ ਹੈਰੋਇਨ ਨੂੰ ਲੈ ਕੇ ਕੇਜਰੀਵਾਲ ਨੇ ਚੁੱਕੇ ਵੱਡੇ ਸਵਾਲ