MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਬਾਰੇ ਬੋਲਦਿਆਂ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

Monday, Oct 31, 2022 - 12:19 AM (IST)

MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਬਾਰੇ ਬੋਲਦਿਆਂ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਲੁਧਿਆਣਾ (ਨਰਿੰਦਰ) : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਬੋਲਦਿਆਂ ਕਿਹਾ ਕਿ ਜਿਹੜੇ ਕੰਮ ’ਚ ਐੱਸ. ਜੀ. ਪੀ. ਸੀ. ਤੇ ਹੋਰ ਕਈ ਸੰਸਥਾਵਾਂ ਫੇਲ੍ਹ ਹੋ ਗਈਆਂ ਹਨ ਪਰ ਅੱਜ ਉਸ ਨੇ ਜੋ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਕੰਮ ਕੀਤਾ ਹੈ, ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਬਿੱਟੂ ਨੇ ਕਿਹਾ ਕਿ ਅਜਿਹਾ ਕਰਨ ’ਚ ਐੱਸ. ਜੀ. ਪੀ. ਸੀ. ਤੇ ਹੋਰ ਬਾਦਲ ਨਾਲ ਸਬੰਧਿਤ ਜਥੇਬੰਦੀਆਂ ਬਿਲਕੁਲ ਨਾਕਾਮ ਰਹੀਆਂ ਹਨ। ਇਹ ਅੰਮ੍ਰਿਤ ਛਕਾਉਣ ਦਾ ਕੰਮ ਜੋ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੇ ਕੀਤਾ ਹੈ, ਉਹ ਬਹੁਤ ਵਧੀਆ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਆਪ’ ਸਰਕਾਰ ’ਤੇ ਤਿੱਖਾ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਮਜ਼ੋਰ ਤੇ ਨਿਕੰਮੀ ਹੈ। ਉਨ੍ਹਾਂ ਕਿਹਾ ਕਿ ਅੱਜ ਕਹਿ ਰਹੇ ਹਨ ਕਿ ਗੰਨ ਕਲਚਰ ਗਾਣਿਆਂ ’ਚ ਆਇਆ ਤੇ ਉਨ੍ਹਾਂ ਨੇ ਸਾਡੇ ਨੌਜਵਾਨ ਖ਼ਰਾਬ ਕੀਤੇ, ਫਿਰ ਅਸੀਂ ਕਹਿੰਦੇ ਹਾਂ ਕਿ ਬਾਬੇ ਆ ਜਾਂਦੇ ਹਨ ਤੇ ਬਾਬਿਆਂ ਦੀਆਂ ਗੁਫ਼ਾਵਾਂ ਬਣ ਜਾਂਦੀਆਂ ਹਨ ਤੇ ਜਿਥੇ ਰੇਪ ਹੁੰਦੇ ਹਨ।

ਇਹ ਖਬਰ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ 8 ਨੁਕਾਤੀ ਏਜੰਡਾ ਕੀਤਾ ਤਿਆਰ

ਉਨ੍ਹਾਂ ਕਿਹਾ ਕਿ ਅੱਜ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ’ਤੇ ਐੱਫ. ਆਈ. ਆਰ. ਤਾਂ ਸਰਕਾਰ ਦਰਜ ਕਰ ਸਕਦੀ ਹੈ ਪਰ ਅੱਜ ਜਦੋਂ ਉਹ ਬੰਦੂਕਾਂ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ ਤਾਂ ਕੀ ਕਰ ਰਹੀ ਹੈ। ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ’ਚ ਬੰਦੂਕਾਂ ਲਿਜਾਣਾ ਕਿੱਥੋਂ ਦਾ ਕਲਚਰ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ’ਚ ਕੀ ਸੰਦੇਸ਼ ਜਾਵੇਗਾ। ਇਹੀ ਲੋਕ ਜਦੋਂ ਆਪਣੇ ਡੇਰੇ ਬਣਾਉਣਗੇ ਤਾਂ ਫਿਰ ਸਰਕਾਰ ਨੂੰ ਤਕਲੀਫ਼ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਡਰੀ ਹੋਈ ਹੈ ਤੇ ਫੇਲ੍ਹ ਹੋ ਚੁੱਕੀ ਹੈ। ਸਰਕਾਰ ’ਚ ਅੰਮ੍ਰਿਤਪਾਲ ਦੇ ਖ਼ਿਲਾਫ਼ ਕਦਮ ਚੁੱਕਣ ਦੀ ਜਾਨ ਹੀ ਨਹੀਂ ਹੈ। ਇਸ ਦੌਰਾਨ ਬਿੱਟੂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਡੀ.ਜੀ.ਪੀ. ਨੂੰ 25 ਤਾਰੀਖ਼ ਨੂੰ ਮਿਲਣ ਦਾ ਸਮਾਂ ਮੰਗਣ ਤੇ ਸੁਣਵਾਈ ਨਾ ਹੋਣ ’ਤੇ ਦੇਸ਼ ਛੱਡਣ ਦੀ ਗੱਲ ’ਤੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਗੱਭਰੂ ਜੁਆਨ ਪੁੱਤ ਚਲੇ ਜਾਣਾ, ਉਹ ਵੀ ਇਕੱਲੇ ਮਾਪਿਆਂ ਦਾ ਪੁੱਤ ਤਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਕਾਫ਼ੀ ਧੱਕਾ ਮਹਿਸੂਸ ਹੋਇਆ ਹੈ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ, ਜਿਸ ਕਾਰਨ ਉਹ ਸਰਕਾਰ ਨੂੰ ਮਿਲਣ ਦਾ ਸਮਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੜਾਈ ਲੜਨੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਦਾਦਾ ਬੇਅੰਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਵੀ ਅਜੇ ਤੱਕ ਲੜਾਈਆਂ ਲੜ ਰਹੇ ਹਨ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਡਟ ਕੇ ਲੜਾਈ ਲੜਨ ਦੀ ਜ਼ਰੂਰਤ ਹੈ। ਫੌਜਾ ਸਿੰਘ ਸਰਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਆਪਣੇ ਮੰਤਰੀ ’ਤੇ ਕੋਈ ਕਾਰਵਾਈ ਨਾ ਕਰਨਾ ਕਿਤੇ ਨਾ ਕਿਤੇ ਦਾਲ ’ਚ ਕੁਝ ਕਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਜਰਾਤ ਦੇ ਮੋਰਬੀ ਹਾਦਸੇ ’ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਟਵੀਟ ਕਰ ਕਹੀ ਇਹ ਗੱਲ


author

Manoj

Content Editor

Related News