ਸਖਤੀ ਤੋਂ ਬਾਅਦ 600 ਰੁਪਏ ''ਚ ਵਿਕ ਰਹੀ ''ਵਿਦੇਸ਼ੀ ਚਿੜੀ''

Thursday, Feb 27, 2020 - 12:31 PM (IST)

ਸਖਤੀ ਤੋਂ ਬਾਅਦ 600 ਰੁਪਏ ''ਚ ਵਿਕ ਰਹੀ ''ਵਿਦੇਸ਼ੀ ਚਿੜੀ''

ਲੁਧਿਆਣਾ (ਖੁਰਾਣਾ) : ਥਾਣਾ ਮਾਡਲ ਟਾਊਨ ਦੀ ਪੁਲਸ ਵਲੋਂ ਇਲਾਕੇ 'ਚ ਬੇਜ਼ੁਬਾਨ ਪੰਛੀਆਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕਰਨ ਸਬੰਧੀ ਜਾਰੀ ਕੀਤੀ ਗਈ ਚਿਤਾਵਨੀ ਉਲਟਾ ਦੁਕਾਨਦਾਰਾਂ ਲਈ 3 ਗੁਣਾ ਵੱਧ ਕਮਾਈ ਕਰਨ ਦਾ ਜ਼ਰੀਆ ਸਾਬਤ ਹੋਈ ਹੈ। ਪੁਲਸ ਦੀ ਸਖਤੀ ਤੋਂ ਪਹਿਲਾਂ ਜਿੱਥੇ ਇਲਾਕੇ 'ਚ ਦੇਸੀ ਅਤੇ ਵਿਦੇਸ਼ੀ ਪੰਛੀਆਂ ਦੀ ਵਿਕਰੀ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਜੋ ਚਿੜੀ 200 ਰੁਪਏ 'ਚ ਵੇਚਿਆ ਕਰਦ ਸਨ, ਹੁਣ ਉਸੇ ਚਿੜੀ ਦੀ ਕੀਮਤ ਗਾਹਕਾਂ ਕੋਲੋਂ 600 ਰੁਪਏ ਵਸੂਲੀ ਜਾ ਰਹੀ ਹੈ। ਸਹੀ ਸ਼ਬਦਾਂ 'ਚ ਪੰਛੀਆਂ ਦੀ ਵਿਕਰੀ ਦਾ ਜੋ ਗੋਰਖਧੰਦਾ ਪਹਿਲਾਂ ਖੁੱਲ੍ਹੇਆਮ ਦੁਕਾਨਾਂ 'ਤੇ ਚਲਾਇਆ ਜਾ ਰਿਹਾ ਹੈ, ਹੁਣ ਉਹੀ ਨੈੱਟਵਰਕ ਘਰਾਂ 'ਚ ਚਲਾ ਕੇ ਨਿਯਮਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਯਾਦ ਰਹੇ ਕਿ ਪ੍ਰਸਿੱਧ ਸਮਾਜ ਸੇਵਿਕਾ ਜਾਹਨਵੀ ਬਹਿਲ ਨੇ ਪੰਛੀਆਂ ਦੀ ਨਾਜਾਇਜ਼ ਖਰੀਦ 'ਤੇ ਬੈਨ ਲਾਉਣ ਲਈ ਅਮਰੀਕਾ ਦੀ ਸੰਸਥਾ ਪੇਟਾ (ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ) ਨੂੰ ਪੱਤਰ ਲਿਖਿਆ, ਜਿਸ ਦੇ ਜਵਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਪੰਜਾਬ ਨੇ ਪੰਛੀਆਂ ਦੀ ਵਿਕਰੀ ਦਾ ਗੋਰਖਧੰਦਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਐਕਸ਼ਨ ਲੈਣ ਦਾ ਹੁਕਮ ਜਾਰੀ ਕੀਤਾ।

ਇਸ ਦੇ ਜਵਾਬ 'ਚ 26 ਜਨਵਰੀ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਇ੍ਰਾਕੇ ਦਾ ਦੌਰਾ ਕਰਕੇ ਦੁਕਾਨਦਾਰਾਂ ਵਲੋਂ ਪਿੰਜਰੇ 'ਚ ਕੈਦ ਕੀਤੇ ਪੰਛੀਆਂ ਨੂੰ ਆਜ਼ਾਦ ਕਰਵਾਉਣ ਸਮੇਤ ਫਿਰ ਤੋਂ ਪੰਛੀਆਂ ਨੂੰ ਬੰਦੀ ਬਣਾ ਕੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਇੱਥੇ ਅਫਸੋਸਜਨਕ ਰਿਹਾ ਕਿ ਪੁਲਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਇਹ ਹੁਕਮ ਸਿਰਫ ਇਕ ਥਾਣੇ ਦੀ ਹੱਦ ਤੱਕ ਹੀ ਸਿਮਟ ਕੇ ਰਹਿ ਗਏ, ਜਦੋਂ ਕਿ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਨੇ ਵੀ ਆਪਣੇ ਹੁਕਮਾਂ ਦਾ ਫਾਲੋਅੱਪ ਤੱਕ ਕਰਨਾ ਜ਼ਰੂਰੀ ਨਹੀਂ ਸਮਝਿਆ, ਹਾਲਾਂਕਿ ਪੁਲਸ ਕਾਰਵਾਈ ਦੌਰਾਨ ਇਲਾਕੇ ਦੇ ਦੁਕਾਨਦਾਰਾਂ ਨੇ ਪੰਛੀਆਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਨੂੰ ਤੌਬਾ ਕੀਤੀ ਹੈ। ਪੁਲਸ ਤੋਂ ਜਾਨ ਛੁਡਾਉਣਾ ਮੁਨਾਸਿਫ ਸਮਝਿਆ ਪਰ ਹੈਰਾਨੀ ਹੈ ਕਿ ਅੱਜ ਵੀ ਦੁਕਾਨਾਂ ਦੇ ਬਾਹਰ ਖਾਲੀ ਲਟਕ ਰਹੇ ਪਿੰਜਰੇ ਸ਼ਾਇਦ ਦੁਕਾਨਦਾਰਾਂ ਨੇ ਗਾਹਕਾਂ ਨੂੰ ਲੁਭਾਉਣ ਵਾਸਤੇ ਲਾਏ ਹੋਏ ਹਨ।


author

Babita

Content Editor

Related News