ਘਰ ''ਚ ਵੜ ਕੇ ਮਾਰਕੁੱਟ ਕਰਨ ਦੇ ਮਾਮਲੇ ''ਚ 2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਕਾਬੂ
Wednesday, Aug 23, 2017 - 05:38 PM (IST)
ਅਬੋਹਰ(ਸੁਨੀਲ) : ਨਗਰ ਥਾਣਾ ਮੁਖੀ ਗੁਰਮੀਤ ਸਿੰਘ, ਚੌਕੀ ਸੀਡ ਫਾਰਮ ਮੁਖੀ ਜਲੰਧਰ ਸਿੰਘ ਨੇ ਘਰ 'ਚ ਵੜ ਕੇ ਮਾਰਕੁੱਟ ਕਰਨ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਦੋਸ਼ੀਆਂ ਦੀ ਪਛਾਣ ਸੁਖਾ ਊਰਫ ਆਕਾਸ਼ ਪੁੱਤਰ ਕਾਲੀਚਰਨ, ਮਲਕੀਤ ਸਿੰਘ ਪੁੱਤਰ ਮਘਰ ਸਿੰਘ ਵਾਸੀ ਅਜੀਤ ਨਗਰ ਦੇ ਨਾਮ ਤੋਂ ਹੋਈ ਹੈ। ਇਸ ਮਾਮਲੇ 'ਚ ਬਾਕੀ ਦੋਸ਼ੀਆਂ ਦੀ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਨਗਰ ਥਾਣਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਜੈਸਲੀਨ ਊਰਫ ਬਿਨੀ ਪੁੱਤਰ ਪੁਰੂਸ਼ੋਤਮ ਮਸੀਹ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਬੈਠਾ ਸੀ। ਕੁਝ ਲੋਕਾਂ ਨੇ ਉਸਦੇ ਘਰ ਵਿੱਚ ਵੜ ਕੇ ਉਸਦੇ ਨਾਲ ਮਾਰਕੁੱਟ ਕੀਤੀ। ਪੁਲਸ ਨੇ 6.7.2017, ਆਈ. ਪੀ. ਸੀ. ਦੀ ਧਾਰਾ ਤਹਿਤ ਸੁਖਾ ਸਿੰਘ, ਵੀਰੂ ਸਿੰਘ, ਬਾਦਲ ਸਿੰਘ, ਤਾਰਾਵੰਤੀ, ਕਰਣ, ਇੰਦਰੋ, ਰੋਹਿਤ, ਮੀਤੂ ਅਤੇ ਹੋਰ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਜਾਂਚ ਸੀਡ ਫਾਰਮ ਚੌਕੀ ਮੁਖੀ ਜਲੰਧਰ ਸਿੰਘ ਕਰ ਰਹੇ ਸਨ। ਇਸ ਮਾਮਲੇ 'ਚ ਪੁਲਸ ਨੇ ਦੋ ਦੋਸ਼ੀਆਂ ਸੁਖਾ ਸਿੰਘ ਊਰਫ ਆਕਾਸ਼ ਪੁੱਤਰ ਕਾਲੀਚਰਨ, ਮਲਕੀਤ ਸਿੰਘ ਪੁੱਤਰ ਮਘਰ ਸਿੰਘ ਵਾਸੀ ਅਜੀਤ ਨਗਰ ਨੂੰ ਕਾਬੂ ਕੀਤਾ।
