ਪੰਜਾਬ ਦੇ ਇਸ ਵੱਡੇ ਸ਼ਹਿਰ ਦੇ ਸਪਾ ਸੈਂਟਰ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਜਾਂਚ 'ਚ ਹੋਇਆ ਵੱਡਾ ਖ਼ੁਲਾਸਾ
Saturday, Oct 03, 2026 - 12:14 PM (IST)
ਮੋਹਾਲੀ (ਜੱਸੀ) : ਮੋਹਾਲੀ ਦੇ ਸਪਾ ਸੈਂਟਰਾ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੀ ਭਿਣਕ ਪੈਂਦਿਆਂ ਹੀ ਥਾਣਾ ਫੇਜ਼-11 ਦੀ ਪੁਲਸ ਵੱਲੋਂ ਸੈਕਟਰ 66 ਵਿਖੇ ਪਹਿਲੀ ਮੰਜ਼ਲ ’ਤੇ ਛਾਪਾ ਮਾਰ ਕੇ ਤਿੰਨ ਲੜਕੀਆਂ ਨੂੰ ਰੈਸਕਿਊ ਕੀਤਾ ਗਿਆ। ਮੋਹਾਲੀ ਪੁਲਸ ਵੱਲੋਂ ਸ਼ਹਿਰ ’ਚ ਸਪਾ ਸੈਂਟਰਾਂ ’ਤੇ ਇਹ ਤੀਜੀ ਛਾਪੇਮਾਰੀ ਸੀ। ਇਸ ਤੋਂ ਪਹਿਲਾਂ ਥਾਣਾ ਫੇਜ਼-8 ਅਤੇ ਥਾਣਾ ਸੋਹਾਣਾ ਦੀ ਪੁਲਸ ਵੱਲੋਂ ਛਾਪਾ ਮਾਰ ਕੇ ਕਈ ਲੜਕੀਆਂ ਨੂੰ ਇਨਾਂ ਸਪਾ ਸੈਂਟਰਾਂ ਦੇ ਮਾਲਕਾਂ ਦੀ ਚੁੰਗਲ ’ਚੋਂ ਛੁਡਾ ਕੇ ਉਨ੍ਹਾਂ ਦੇ ਪਰਿਵਾਰ ਹਵਾਲੇ ਕੀਤਾ ਤੇ ਸਪਾ ਸੈਂਟਰ ਚਲਾਉਣ ਵਾਲਿਆਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ। ਪੁਲਸ ਨੇ ਸੈਕਟਰ 66 ’ਚ ਕੀਤੀ ਕਾਰਵਾਈ ਦੌਰਾਨ ਕ੍ਰਿਸ਼ਨਾ ਪਦਮ ਸ਼ਰਮਾ ਵਾਸੀ ਸੈਕਟਰ 66 ਅਤੇ ਰਾਜੇਸ਼ ਮਹਿਤਾ ਸੈਕਟਰ 46 ਬੀ ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ : ਡੀ. ਐੱਸ. ਪੀ. ਦਫ਼ਤਰ 'ਤੇ ਫਾਇਰਿੰਗ, ਪੁਲਸ ਨੇ ਪੂਰਾ ਸ਼ਹਿਰ ਕਰ 'ਤਾ ਸੀਲ
ਇਸ ਸਬੰਧੀ ਥਾਣਾ ਫੇਜ਼-11 ਦੇ ਮੁਖੀ ਇੰਸਪੈਕਟਰ ਅਮਨ ਬੈਦਵਾਣ ਨੇ ਦੱਸਿਆ ਕਿ ਐੱਸ.ਐੱਸ.ਪੀ. ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਡੀ.ਐੱਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਦੇ ਹੁਕਮਾਂ ਮੁਤਾਬਕ ਉਹ ਪੁਲਸ ਪਾਰਟੀ ਸਮੇਤ ਸੈਕਟਰ-66 ਵਿਖੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸੈਕਟਰ 66 ’ਚ ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਉਕਤ ਸੂਚਨਾ ਦੇ ਅਧਾਰ ’ਤੇ ਸਪਾ ਸੈਂਟਰ ’ਚ ਛਾਪਾ ਮਾਰਿਆ ਗਿਆ ਅਤੇ ਤਿੰਨ ਲੜਕੀਆਂ ਜੋ ਰੈਸਕਿਉ ਕਰਕੇ ਛੁਡਵਾਇਆ ਗਿਆ। ਇਸ ਦੌਰਾਨ ਮੌਕੇ ’ਤੇ ਫਾਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਇੰਸਪੈਕਟਰ ਅਮਨ ਬੈਦਵਾਣ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਕਿ ਸਪਾ ਸੈਂਟਰ ਦੇ ਸੰਚਾਲਕ ਹੋਰਨਾਂ ਸੂਬਿਆਂ ਦੀਆਂ ਕੁੜੀਆਂ ਨੂੰ ਰੁਜ਼ਗਾਰ ਤੇ ਚੰਗੀ ਕਮਾਈ ਦਾ ਲਾਲਚ ਦੇ ਕੇ ਲਿਆਇਆ ਜਾਂਦਾ ਹੈ ਤੇ ਬਾਅਦ ’ਚ ਉਨਾਂ ਕੋਲੋਂ ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
