ਪੋਲਿੰਗ ਬੂਥ ਬਾਹਰ ਪੁਲਸ ਨੇ ਕਬਜ਼ੇ 'ਚ ਲਈ ਅਦਾਕਾਰ ਸੋਨੂੰ ਸੂਦ ਦੀ ਗੱਡੀ, ਜਾਣੋ ਕੀ ਹੈ ਪੂਰਾ ਮਾਮਲਾ

Sunday, Feb 20, 2022 - 01:06 PM (IST)

ਮੋਗਾ (ਗੋਪੀ) : ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਮਾਲਵਿਕਾ ਸੂਦ ਦੇ ਭਰਾ ਸੋਨੂੰ ਸੂਦ ਜਦੋਂ ਪੋਲਿੰਗ ਬੂਥਾਂ ਦੇ ਬਾਹਰ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਵਾਰਡ ਨੰਬਰ-1 ਅਤੇ 2 ਦੇ ਪੋਲਿੰਗ ਬੂਥ 'ਤੇ ਪਹੁੰਚੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦੀਦਾਰ ਸਿੰਘ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 2022 : ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਪੋਲਿੰਗ ਬੂਥ 'ਤੇ ਪੁੱਜੀ ਲਾੜੀ, ਪਾਈ ਵੋਟ

ਉਨ੍ਹਾਂ ਕਿਹਾ ਕਿ ਅਦਾਕਾਰ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤੋਂ ਤੁਰੰਤ ਮਗਰੋਂ ਥਾਣਾ ਸਿਟੀ-1 ਦੇ ਮੁਖੀ ਪੁਲਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਸੋਨੂੰ ਸੂਦ ਦੀ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਮਗਰੋਂ ਅਦਾਕਾਰ ਸੋਨੂੰ ਸੂਦ ਕਿਸੇ ਹੋਰ ਗੱਡੀ 'ਚ ਬੈਠ ਕੇ ਵਾਪਸ ਆਪਣੇ ਘਰ ਚਲੇ ਗਏ। 
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 2022 : ਲੁਧਿਆਣਾ 'ਚ ਵੋਟਾਂ ਪੈਣ ਦਾ ਕੰਮ ਜਾਰੀ, ਜਾਣੋ 11 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News