ਸੋਨੀਆ ਗਾਂਧੀ ਨੇ 13 ਨੂੰ ਬੁਲਾਈ CEC ਦੀ ਬੈਠਕ, ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦੀ ਉਮੀਦ

Tuesday, Jan 11, 2022 - 10:36 PM (IST)

ਸੋਨੀਆ ਗਾਂਧੀ ਨੇ 13 ਨੂੰ ਬੁਲਾਈ CEC ਦੀ ਬੈਠਕ, ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦੀ ਉਮੀਦ

ਜਲੰਧਰ (ਧਵਨ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਪਹਿਲੀ ਸੂਚੀ 13 ਜਨਵਰੀ ਨੂੰ ਦੇਰ ਰਾਤ ਤੱਕ ਜਾਰੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਸੂਬਾ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ ਤੇ ਉਸ ਲਈ ਨੋਟੀਫਿਕੇਸ਼ਨ ਚੋਣ ਕਮਿਸ਼ਨ ਵੱਲੋਂ 14 ਜਨਵਰੀ ਨੂੰ ਜਾਰੀ ਕੀਤਾ ਜਾਣਾ ਹੈ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰਾਂ ਦੀ ਸੂਚੀ 2 ਜਾਂ 3 ਚਰਨਾਂ ’ਚ ਜਾਰੀ ਕੀਤੀ ਜਾ ਸਕਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰੀ ਚੋਣ ਕਮੇਟੀ (ਸੀ. ਈ. ਸੀ.) ਦੀ ਬੈਠਕ 13 ਜਨਵਰੀ ਨੂੰ ਸ਼ਾਮ ਵੇਲੇ ਸੱਦੀ ਹੈ। ਕੋਵਿਡ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਇਹ ਬੈਠਕ ਵਰਚੁਅਲ ਤੌਰ ’ਤੇ ਬੁਲਾਈ ਗਈ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਕੇਂਦਰੀ ਚੋਣ ਕਮੇਟੀ ਵਰਚੁਅਲ ਤੌਰ ’ਤੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਕਰੇਗੀ।

ਇਹ ਵੀ ਪੜ੍ਹੋ : ਅਗਾਊਂ ਜ਼ਮਾਨਤ ਮਿਲਣ ਮਗਰੋਂ ਬੋਲੇ ਬਿਕਰਮ ਮਜੀਠੀਆ, ਕਿਹਾ-ਕਾਂਗਰਸ ਸਰਕਾਰ ਨੇ ਕਾਨੂੰਨ ਛਿੱਕੇ ਟੰਗਿਆ

ਹੁਣ ਕਿਉਂਕਿ ਕੋਰੋਨਾ ਦਾ ਦੌਰ ਚੱਲ ਰਿਹਾ ਹੈ, ਇਸ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਸ ’ਚ ਦੂਰੀ ਰੱਖਣ ਦੇ ਉਦੇਸ਼ ਨਾਲ ਵਰਚੁਅਲ ਤੌਰ ’ਤੇ ਚੋਣ ਕਮੇਟੀ ਦੀ ਬੈਠਕ ਬੁਲਾਉਣਾ ਉਚਿਤ ਸਮਝਿਆ। ਇਸ ਬੈਠਕ ’ਚ ਸੋਨੀਆ ਤੋਂ ਇਲਾਵਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਡਾ. ਮਨਮੋਹਨ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਿਲ ਹੋਣਗੇ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਕਰਨ ਦੇ ਉਦੇਸ਼ ਨਾਲ ਸਕਰੀਨਿੰਗ ਕਮੇਟੀ ਦੀਆਂ ਕਈ ਬੈਠਕਾਂ ਹੋ ਚੁੱਕੀਆਂ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਪਹਿਲੀ ਸੂਚੀ ’ਚ ਕਾਂਗਰਸ ਦੇ 70 ਤੋਂ 80 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦਾ ਮਜੀਠੀਆ ’ਤੇ ਹਮਲਾ, ਕਿਹਾ-ਦੇਸ਼ਭਗਤੀ ਨਹੀਂ, ਨਸ਼ਾ ਸਮੱਗਲਿੰਗ ਕੇਸ ’ਚ ਮਿਲੀ ਅਗਾਊਂ ਜ਼ਮਾਨਤ

ਪਹਿਲੀ ਸੂਚੀ ’ਚ ਉਨ੍ਹਾਂ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਹੋ ਜਾਵੇਗਾ, ਜਿਨ੍ਹਾਂ ’ਤੇ ਪਾਰਟੀ ’ਚ ਸਹਿਮਤੀ ਬਣ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੁਝ ਰੁਕ ਕੇ ਕੀਤਾ ਜਾਵੇਗਾ, ਜਿੱਥੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੱਤਭੇਦ ਪਾਏ ਜਾ ਰਹੇ ਹਨ। ਇਨ੍ਹਾਂ ਸੀਟਾਂ ’ਤੇ ਉਮੀਦਵਾਰਾਂ ਦੀ ਸੂਚੀ ਬਾਅਦ ’ਚ ਜਾਰੀ ਹੋਵੇਗੀ। ਇਸੇ ਤਰ੍ਹਾਂ ਜਿਨ੍ਹਾਂ ਸੀਟਾਂ ’ਤੇ ਪਾਰਟੀ ਆਪਣੇ ਉਮੀਦਵਾਰ ਬਦਲਣ ਜਾ ਰਹੀ ਹੈ, ਉਨ੍ਹਾਂ ਸੀਟਾਂ ’ਤੇ ਐਲਾਨ ਕੁਝ ਸਮੇਂ ਬਾਅਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ’ਤੇ ਮਜੀਠੀਆ ਨੇ CM ਚੰਨੀ ਤੇ ਰੰਧਾਵਾ ’ਤੇ ਲਾਏ ਵੱਡੇ ਇਲਜ਼ਾਮ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News