‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ

Friday, Apr 07, 2023 - 10:11 PM (IST)

‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ

ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਏ ਤੀਜੇ ਗਾਣੇ ‘ਮੇਰਾ ਨਾਂ’ ਨੇ ਰਿਲੀਜ਼ ਹੁੰਦਿਆਂ ਹੀ ਧੁੰਮਾਂ ਮਚਾ ਦਿੱਤੀਆਂ, ਜਦੋਂ ਕੁਝ ਮਿੰਟਾਂ ’ਚ ਹੀ ਇਸ ਦੇ ਲੱਖਾਂ ਵਿਊਜ਼ ਹੋ ਗਏ। ਸਿੱਧੂ ਦੇ ਨਵੇਂ ਗਾਣੇ ਦੇ ਹੁਣ ਤਕ 11 ਘੰਟਿਆਂ ’ਚ 9.4 ਮਿਲੀਅਨ ਵਿਊਜ਼ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਹੋਈਆਂ ਰੱਦ, ਪੜ੍ਹੋ Top 10

PunjabKesari

ਇਸ ਗਾਣੇ ਦੀ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਫੁੱਲ ਸਪੋਰਟ ਕੀਤੀ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦਾ ਗਾਣਾ ਸਾਂਝਾ ਕਰਦਿਆਂ ਲਿਖਿਆ ‘ਜਿਊਂਦਾ ਰਹਿ’।

PunjabKesari

ਇਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਦੇਸ਼-ਵਿਦੇਸ਼ ’ਚ ਲੱਖਾਂ ਦੀ ਗਿਣਤੀ ’ਚ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਆਪਣਾ ਭਰਾ ਬਣਾਉਣ ਵਾਲੀ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਵੀ ਇਸ ਗਾਣੇ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਲਿਖਿਆ ‘ਮਿਸ ਯੂ ਬਾਈ’। ਇਸੇ ਤਰ੍ਹਾਂ ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਦਾ ਗਾਣਾ ਸ਼ੇਅਰ ਕਰਦਿਆਂ ਲਿਖਿਆ ‘ਨਾਮ ਤਾਂ ਰਹਿੰਦੀ ਦੁਨੀਆ ਤਕ ਰਹੂ...ਕਿਤੇ ਰੱਬ ਕਰਕੇ ਨਾਂ ਦੇ ਨਾਲ ਤੂੰ ਸਾਡੇ ਕੋਲ ਹੁੰਦਾ ਤਾਂ ਗੱਲ ਹੋਰ ਹੋਣੀ ਸੀ...’’

 

PunjabKesari

ਸਿੱਧੂ ਦੇ ਇਸ ਗੀਤ ਨੂੰ ਕੈਨੇਡਾ ’ਚ ਉਨ੍ਹਾਂ ਦੇ ਸਾਥੀ ਰਹੇ ਰੈਪਰ ਸਨੀ ਮਾਲਟਨ ਨੇ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਲਿਖਿਆ, ‘‘ਲਵ ਯੂ ਮਾਈ ਬਰੋ। ਹੁਣ ਕੁਝ ਵੀ ਠੀਕ ਮਹਿਸੂਸ ਨਹੀਂ ਹੁੰਦਾ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਇਥੇ ਬੈਠਾ ਇਹ ਦੇਖ ਰਿਹਾ ਹਾਂ। ਮੈਨੂੰ ਯਕੀਨ ਨਹੀਂ ਹੈ ਕਿ ਪ੍ਰਮਾਤਮਾ ਦੀ ਯੋਜਨਾ ਕੀ ਸੀ ਪਰ ਮੈਂ ਸਭ ਕੁਝ ਪ੍ਰਮਾਤਮਾ ਦੇ ਹੱਥਾਂ ’ਚ ਛੱਡ ਦਿੱਤਾ।’’ 

PunjabKesari

ਸਿੱਧੂ ਦੇ ਕਤਲ ਮਗਰੋਂ ਉਨ੍ਹਾਂ ਦਾ ਪਹਿਲਾ ਗਾਣਾ ’SYL’ ਤੇ ਫਿਰ ਦੂਜੀ ਢਾਡੀ ਵਾਰ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਦੋਵਾਂ ਗਾਣਆਂ ਨੂੰ ਵੀ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਸੀ। ਮੂਸੇਵਾਲਾ ਦੇ ਨਵੇਂ ਗਾਣੇ ‘ਮੇਰਾ ਨਾਂ’ ’ਚ ਉਨ੍ਹਾਂ ਦਾ ਸਾਥ ਬਰਨਾ ਬੁਆਏਜ਼ ਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ। 

 

 


author

Manoj

Content Editor

Related News