ਇਕਲੌਤੇ ਪੁੱਤ ਦੀ ਮੌਤ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

06/17/2024 6:38:27 PM

ਮਮਦੋਟ (ਸ਼ਰਮਾਂ) : ਮਮਦੋਟ ਦੇ ਨਜ਼ਦੀਕ ਪੈਂਦੇ ਪਿੰਡ ਭੂਰੇ ਖੁਰਦ ਵਿਖੇ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਟੋਕੇ ਵਾਲੀ ਮਸ਼ੀਨ ਵਿਚ ਪੱਠੇ ਕੁਤਰਦੇ ਸਮੇਂ ਕਰੰਟ ਆ ਜਾਣ ਕਾਰਨ 16 ਸਾਲਾ ਇਕਲੌਤੇ ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੂਰੇ ਖੁਰਦ ਵਿਖੇ ਵਸਨੀਕ ਨਸੀਬ ਸਿੰਘ ਦਾ ਇਕਲੌਤਾ ਲੜਕਾ ਬਲਪਿੰਦਰ ਸਿੰਘ (16 ਸਾਲ) ਆਪਣੀ ਹਵੇਲੀ ਵਿਚ ਐਤਵਾਰ ਸ਼ਾਮ ਕਰੀਬ 7 ਵਜੇ ਬਿਜਲੀ 'ਤੇ ਚੱਲਣ ਵਾਲੀ ਟੋਕੇ ਵਾਲੀ ਮਸ਼ੀਨ ਨਾਲ ਪੱਠੇ ਕੁਤਰ ਰਿਹਾ ਸੀ ਕਿ ਅਚਾਨਕ ਟੋਕੇ ਵਿਚ ਕਰੰਟ ਆ ਗਿਆ ਅਤੇ ਬਲਪਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। 

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਦੋ ਸਾਲਾ ਧੀ ਦੀ ਤੜਫ-ਤੜਫ ਕੇ ਮੌਤ

ਕਰੰਟ ਲੱਗਣ ਦਾ ਪਤਾ ਲੱਗਣ 'ਤੇ ਬਲਪਿੰਦਰ ਸਿੰਘ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਹ ਦੁਖਦ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਪਿੰਦਰ ਸਿੰਘ ਦੀ ਵੱਡੀ ਭੈਣ ਜੋ ਕਿ ਵਿਦੇਸ਼ ਵਿਚ ਰਹਿੰਦੀ ਹੈ ਅਤੇ ਬਲਪਿੰਦਰ ਸਿੰਘ ਨੇ ਵੀ ਹੁਣ 12 ਵੀ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣਾ ਸੀ। ਪਰਿਵਾਰਕ ਮੁਤਾਬਕ ਬਲਪਿੰਦਰ ਸਿੰਘ ਦਾ ਅੰਤਿਮ ਸਸਕਾਰ 18 ਜੂਨ ਨੂੰ ਉਸ ਦੀ ਭੈਣ ਦੇ ਵਿਦੇਸ਼ ਤੋਂ ਆਉਣ ਸਮੇਂ ਹੀ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦਾ ਪਿੰਡ ਡੀਂਡਾ ਸਾਂਸੀਆਂ ਪੂਰੀ ਤਰ੍ਹਾਂ ਸੀਲ, ਪੁਲਸ ਤੇ ਕਮਾਂਡੋ ਤਾਇਨਾਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News