ਪਵਿੱਤਰ ਰਿਸ਼ਤਾ ਤਾਰ-ਤਾਰ, ਪੁੱਤ ਨੇ ਮਾਂ ਨਾਲ ਕੀਤਾ ਜਬਰ-ਜ਼ਿਨਾਹ

Thursday, Apr 29, 2021 - 05:38 PM (IST)

ਪਵਿੱਤਰ ਰਿਸ਼ਤਾ ਤਾਰ-ਤਾਰ, ਪੁੱਤ ਨੇ ਮਾਂ ਨਾਲ ਕੀਤਾ ਜਬਰ-ਜ਼ਿਨਾਹ

ਭੁਲੱਥ (ਰਜਿੰਦਰ) : ਮਾਂ-ਪੁੱਤ ਦਾ ਰਿਸ਼ਤਾ ਬਹੁਤ ਨਿੱਘਾ ਅਤੇ ਅਹਿਮ ਮੰਨਿਆ ਜਾਂਦਾ ਹੈ ਪਰ ਭੁਲੱਥ ਇਲਾਕੇ ਵਿਚ ਇਕ ਪੁੱਤਰ ਵਲੋਂ ਆਪਣੀ ਬਜ਼ੁਰਗ ਮਾਂ ਨਾਲ ਜਬਰ-ਜ਼ਿਨਾਹਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਮਾਂ-ਪੁੱਤ ਦੇ ਨਿੱਘੇ ਰਿਸ਼ਤੇ ਦੀ ਪਵਿੱਤਰਤਾ ’ਤੇ ਦਾਗ ਲੱਗ ਗਿਆ । ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਬਜ਼ੁਰਗ ਔਰਤ ਦੇ ਪਤੀ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ । ਉਸ ਦੇ ਦੋ ਲੜਕੇ ਹਨ। ਛੋਟਾ ਲੜਕਾ ਕੰਮ ’ਤੇ ਸੀ। ਬੀਤੀ ਰਾਤ ਘਰ ਆਏ 40 ਸਾਲਾ ਲੜਕੇ ਨੇ ਆਪਣੀ 70 ਸਾਲਾ ਮਾਂ ਨਾਲ ਜਬਰ-ਜ਼ਿਨਾਹ ਕੀਤਾ ।

ਇਹ ਵੀ ਪੜ੍ਹੋ : ਕੋਵਿਡ ਦੀ ਰੋਕਥਾਮ ਲਈ ਨਵਾਂਸ਼ਹਿਰ ਜ਼ਿਲ੍ਹੇ ’ਚ ਨਵੀਆਂ ਪਾਬੰਦੀਆਂ ਲਾਗੂ

ਇਸ ਸਬੰਧੀ ਐੱਸ. ਪੀ. (ਪੀ. ਬੀ. ਆਈ.) ਰਮਨੀਸ਼ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਭੁਲੱਥ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਔਰਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ |

ਇਹ ਵੀ ਪੜ੍ਹੋ : ‘ਛੋਟੇ ਅਪਰਾਧਾਂ ’ਚ ਜੂਨ ਤਕ ਨਾ ਹੋਵੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ’ : ਚੀਫ਼ ਜਸਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Anuradha

Content Editor

Related News