ਬੇਟੇ ਨੂੰ ਗ੍ਰਿਫਤਾਰ ਕਰਨ ਆਈ ਪੁਲਸ, ਮਾਂ ਨੇ ਕੀਤੀ ਆਤਮਹੱਤਿਆ

Sunday, Jun 10, 2018 - 07:13 AM (IST)

ਬੇਟੇ ਨੂੰ ਗ੍ਰਿਫਤਾਰ ਕਰਨ ਆਈ ਪੁਲਸ, ਮਾਂ ਨੇ ਕੀਤੀ ਆਤਮਹੱਤਿਆ

 ਅੰਮ੍ਰਿਤਸਰ,   (ਸੰਜੀਵ)-  ਲੁੱਟ-ਖਸੁੱਟ ਦੀਆਂ ਵਾਰਦਾਤਾਂ ’ਚ ਵਾਂਟੇਡ ਚੱਲ ਰਹੇ ਆਪਣੇ ਬੇਟੇ ਨੂੰ ਗ੍ਰਿਫਤਾਰ ਕਰਨ ਆਈ ਪੁਲਸ ਬਾਰੇ ਸੁਣ ਕੇ ਮਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਚਰਨਜੀਤ ਕੌਰ ਵਜੋਂ ਹੋਈ, ਜਿਸ ਦਾ ਪੁੱਤਰ ਜੋਧਾ ਸਿੰਘ ਪੁਲਸ ਨੂੰ ਅਪਰਾਧਿਕ ਮਾਮਲਿਆਂ ਵਿਚ ਲੋਡ਼ੀਂਦਾ ਚੱਲ ਰਿਹਾ ਸੀ ਅਤੇ ਅੱਜ ਥਾਣਾ ਮਹਿਤਾ ਤੇ ਥਾਣਾ ਬਿਆਸ ਦੀ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਪਿੰਡ ਗਾਜੀਵਾਲ ਗਈ ਪਰ ਪੁਲਸ ਦੇ ਪੁੱਜਣ  ਤੋਂ ਪਹਿਲਾਂ ਹੀ ਜੋਧਾ ਘਰੋਂ ਫਰਾਰ ਹੋ ਚੁੱਕਾ ਸੀ। ਪਿੰਡ ਵਿਚ ਆਪਣੀ ਬਦਨਾਮੀ ਨੂੰ ਨਾ ਝੱਲਦੇ ਹੋਏ ਜੋਧਾ ਦੀ ਮਾਂ ਚਰਨਜੀਤ ਕੌਰ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ। ਪੁਲਸ ਦੀ ਛਾਪੇਮਾਰੀ ਦੌਰਾਨ ਪਿੰਡ ਵਾਲਿਆਂ ਨੇ ਇਹ ਯਕੀਨ ਦਿਵਾਇਆ ਸੀ ਕਿ ਉਹ ਛੇਤੀ ਜੋਧਾ ਨੂੰ ਪੁਲਸ ਅੱਗੇ ਪੇਸ਼ ਕਰ ਦੇਣਗੇ ਪਰ ਉਸ ਦੀ ਮਾਤਾ ਇਸ ਬਦਨਾਮੀ ਨੂੰ ਝੱਲ ਨਾ ਸਕੀ।  
 


Related News