ਕਲਯੁੱਗੀ ਪੁੱਤ ਦਾ ਕਾਰਾ, ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਂ ਕਰਵਾਈ ਝੂਠੀ ਵਸੀਅਤ, ਮਾਂ ਨੂੰ ਦਿੰਦਾ ਸੀ ਤਸੀਹੇ

Thursday, Apr 14, 2022 - 10:44 AM (IST)

ਕਲਯੁੱਗੀ ਪੁੱਤ ਦਾ ਕਾਰਾ, ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਂ ਕਰਵਾਈ ਝੂਠੀ ਵਸੀਅਤ, ਮਾਂ ਨੂੰ ਦਿੰਦਾ ਸੀ ਤਸੀਹੇ

ਤਰਨਤਾਰਨ (ਰਮਨ) - ਸਬ ਡਵੀਜ਼ਨ ਤਰਨਤਾਰਨ ਦੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪਿਤਾ ਦੀ ਮੌਤ ਤੋਂ ਬਾਅਦ ਇਕ ਪੁੱਤਰ ਵਲੋਂ ਕਰਵਾਈ ਗਈ ਜਾਅਲੀ ਵਸੀਅਤ ਦਾ ਉਸ ਵੇਲੇ ਭਾਂਡਾ ਭੱਜ ਗਿਆ, ਜਦੋਂ ਮੈਜਿਸਟ੍ਰੇਟ ਵਲੋਂ ਨਕਲੀ ਗਵਾਹਾਂ ਅਤੇ ਪੁੱਤ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਮਜਿਸਟ੍ਰੇਟ ਵਲੋਂ ਮੌਕੇ ’ਤੇ ਇਸ ਕੇਸ ਦਾ ਫ਼ੈਸਲਾ ਕਰਦੇ ਹੋਏ ਪੀੜਤ ਮਾਂ ਨੂੰ ਇਨਸਾਫ਼ ਦਿਵਾਉਂਦੇ ਹੋਏ ਜ਼ਮੀਨ ਦਾ ਬਣਦਾ ਹੱਕ ਦੇ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ

ਜ਼ਿਕਰਯੋਗ ਹੈ ਕਿ ਮੈਜਿਸਟ੍ਰੇਟ ਵਲੋਂ ਕਰਵਾਏ ਗਏ ਇਸ ਫ਼ੈਸਲੇ ਨੂੰ ਵੇਖ ਪੀੜਤ ਮਾਂ ਜਿੱਥੇ ਕਾਫੀ ਖੁਸ਼ ਨਜ਼ਰ ਆਈ, ਉੱਥੇ ਕਲਯੁੱਗੀ ਪੁੱਤ ਨੇ ਵੀ ਭਵਿੱਖ ’ਚ ਆਪਣੀ ਗਲਤੀ ਸੁਧਾਰਨ ਦਾ ਪ੍ਰਣ ਲਿਆ। ਜਾਣਕਾਰੀ ਅਨੁਸਾਰ ਬਜ਼ੁਰਗ ਬਲਵਿੰਦਰ ਕੌਰ (62) ਪਤਨੀ ਗੁਰਮੁਖ ਸਿੰਘ ਨਿਵਾਸੀ ਪਿੰਡ ਪਿੱਦੀ ਆਪਣੀ ਬੇਟੀ ਬਲਜੀਤ ਕੌਰ ਅਤੇ ਜਵਾਈ ਹਰਦੇਵ ਸਿੰਘ ਨਿਵਾਸੀ ਪਿੰਡ ਰਾਮ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਸਮੇਤ ਇਲਾਕਾ ਮੈਜਿਸਟ੍ਰੇਟ ਰਜਨੀਸ਼ ਅਰੋੜਾ ਦੀ ਅਦਾਲਤ ਵਿਚ ਪੇਸ਼ ਹੋਏ। ਬਲਵਿੰਦਰ ਕੌਰ ਨੇ ਮੈਜਿਸਟ੍ਰੇਟ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਗੁਰਮੁਖ ਸਿੰਘ ਦੀ ਮੌਤ 23 ਨਵੰਬਰ 2020 ਨੂੰ ਹੋ ਗਈ ਸੀ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਇਸ ਤੋਂ ਬਾਅਦ ਉਸ ਦਾ ਬੇਟਾ ਮਨਦੀਪ ਆਪਣੀ ਪਤਨੀ ਪਰਮਜੀਤ ਕੌਰ ਦੇ ਕਹਿਣ ’ਤੇ ਉਸ ਨਾਲ ਮਾੜਾ ਵਿਹਾਰ ਕਰਨ ਲੱਗ ਪਿਆ ਅਤੇ ਉਸ ਨੂੰ ਰੋਟੀ ਤੋਂ ਵੀ ਦੂਰ ਰੱਖਣ ਲੱਗ ਪਿਆ। ਬਲਵਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸਦਾ ਬੇਟਾ ਤੇ ਨੂੰਹ ਉਸ ਦੀ ਕੋਠੀ, ਜਾਇਦਾਦ ਅਤੇ 6 ਕਿੱਲੇ ਜ਼ਮੀਨ ਨੂੰ ਹੜੱਪਣ ਲਈ ਉਸ ਨੂੰ ਘਰੋਂ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਨ। ਜਾਇਦਾਦ ਦੀ ਖਾਤਰ ਉਸ ਦੇ ਬੇਟੇ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਸੀਕੇ ਅਤੇ ਕੁਝ ਗਵਾਹਾਂ ਨਾਲ ਪਲਾਨ ਤਿਆਰ ਕਰਦੇ ਹੋਏ ਜਾਅਲੀ ਵਸੀਅਤ ਬਣਵਾ ਆਪਣੇ ਨਾਮ ਕਰਵਾ ਲਈ।

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ

ਉਨ੍ਹਾਂ ਨੂੰ ਇਸ ਬਾਬਤ ਜਾਣਕਾਰੀ ਪ੍ਰਾਪਤ ਹੋਈ ਤਾਂ ਉਨ੍ਹਾਂ ਵਲੋਂ ਇਲਾਕਾ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋ ਦਰਖ਼ਾਸਤ ਦਿੰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਗਈ। ਮੰਗਲਵਾਰ ਮੈਜਿਸਟ੍ਰੇਟ ਦੀ ਅਦਾਲਤ ’ਚ ਮਨਦੀਪ ਸਿੰਘ ਆਪਣੇ ਦੋ ਜਾਅਲੀ ਗਵਾਹ ਡਾ. ਦਲਬੀਰ ਸਿੰਘ ਨਿਵਾਸੀ ਪੰਡੋਰੀ ਗੋਲਾ ਅਤੇ ਦੀਦਾਰ ਸਿੰਘ ਤੋਂ ਇਲਾਵਾ ਟਾਈਪਿਸਟ ਸੁਖਦੇਵ ਸਿੰਘ ਨਾਲ ਹਾਜ਼ਰ ਹੋਏ। ਮੈਜਿਸਟ੍ਰੇਟ ਰਜਨੀਸ਼ ਅਰੋੜਾ ਵਲੋਂ ਕੀਤੇ ਸਵਾਲਾਂ ਦਾ ਸਹੀ ਜਵਾਬ ਨਾ ਦੇਣ ਮਗਰੋਂ ਮਨਦੀਪ ਅਤੇ ਗਵਾਹਾਂ ਨੇ ਆਪਣੀ ਗਲਤੀ ਨੂੰ ਕਬੂਲ ਕਰਦੇ ਹੋਏ ਬਜ਼ੁਰਗ ਮਾਤਾ ਬਲਵਿੰਦਰ ਕੌਰ ਦੇ ਪੈਰਾਂ ਵਿਚ ਡਿੱਗਦੇ ਹੋਏ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਮੌਕੇ ਦੀ ਨਜ਼ਾਕਤ ਅਤੇ ਗਵਾਹਾਂ ਦੀ ਅਪੀਲ ਨੂੰ ਵੇਖਦੇ ਹੋਏ ਮੈਜਿਸਟ੍ਰੇਟ ਰਜਨੀਸ਼ ਅਰੋੜਾ ਵਲੋਂ ਕੇਸ ਦਾ ਫ਼ੈਸਲਾ ਸੁਣਾ ਦਿੱਤਾ ਗਿਆ। ਇਸ ਸਬੰਧੀ ਸਬ ਡਵੀਜ਼ਨ ਮੈਜਿਸਟ੍ਰੇਟ ਰਜਨੀਸ਼ ਅਰੋੜਾ ਨੇ ਦੱਸਿਆ ਕਿ ਇਸ ਕੇਸ ਦਾ ਫ਼ੈਸਲਾ ਕਰਦੇ ਹੋਏ ਪੀੜਤ ਮਾਤਾ ਬਲਵਿੰਦਰ ਕੌਰ, ਬੇਟੀ ਬਲਜੀਤ ਕੌਰ ਅਤੇ ਬੇਟੇ ਮਨਦੀਪ ਸਿੰਘ ਦੇ ਹਿੱਸੇ ’ਚ 6 ਕਿੱਲੇ ਵਾਹੀਯੋਗ ਜ਼ਮੀਨ ਵੰਡ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਨਦੀਪ ਅਤੇ ਗਵਾਹਾਂ ਵਲੋਂ ਲਿਖਤੀ ਰੂਪ ਵਿਚ ਆਪਣੀ ਗਲਤੀ ਨੂੰ ਕਬੂਲ ਕਰ ਲਿਆ ਗਿਆ ਹੈ। ਮਨਦੀਪ ਵਲੋਂ ਭਵਿੱਖ ਵਿੱਚ ਆਪਣੀ ਮਾਤਾ ਬਲਵਿੰਦਰ ਕੌਰ ਨੂੰ ਉਸ ਦਾ ਖਿਆਲ ਰੱਖਦੇ ਹੋਏ ਘਰ ’ਚ ਨਾਲ ਰੱਖਣ ਦੇ ਬਿਆਨ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ


author

rajwinder kaur

Content Editor

Related News