ਸਵਿਗੀ ਮੈਨ ਦੀ ਕੁੱਟ-ਮਾਰ ਕਰ ਕੇ ਖੋਹੀ ਐਕਟਿਵਾ

Tuesday, Dec 10, 2019 - 01:54 AM (IST)

ਸਵਿਗੀ ਮੈਨ ਦੀ ਕੁੱਟ-ਮਾਰ ਕਰ ਕੇ ਖੋਹੀ ਐਕਟਿਵਾ

ਜਲੰਧਰ (ਮਾਹੀ, ਵਰੁਣ)-ਦੇਰ ਰਾਤ ਸ੍ਰੀ ਗੁਰੂ ਰਵਿਦਾਸ ਨਗਰ ਨੇਡ਼ੇ ਆਰਡਰ ਦੇਣ ਜਾ ਰਹੇ ਸਵਿਗੀ ਮੈਨ ਦੀ ਨੌਜਵਾਨਾਂ ਨਾਲ ਟੱਕਰ ਹੋਣ ’ਤੇ ਪਹਿਲਾਂ ਉਸ ਦੀ ਕੁੱਟ-ਮਾਰ ਕੀਤੀ ਗਈ ਅਤੇ ਬਾਅਦ ਵਿਚ ਉਕਤ ਨੌਜਵਾਨ  ਉਸ ਦੀ ਐਕਟਿਵਾ ਖੋਹ ਕੇ ਫਰਾਰ ਹੋ ਗਏ। ਜ਼ਖ਼ਮੀ ਸਵਿਗੀ ਮੈਨ ਦਲਵਿੰਦਰ ਕਪੂਰ ਪੁੱਤਰ ਸੁੱਚਾ ਰਾਮ ਵਾਸੀ ਅਮਨ ਨਗਰ ਦਾ ਕਹਿਣਾ ਹੈ ਕਿ ਉਹ ਆਪਣੀ ਐਕਟਿਵਾ ਤੇ ਸੂਰਾਨੁੱਸੀ ਆਰਡਰ ਦਾ ਭੁਗਤਾਨ ਕਰਨ ਜਾ ਰਿਹਾ ਸੀ ਤਾਂ ਰਸਤੇ ਵਿਚ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਨਾਲ ਉਸ ਦੀ ਟੱਕਰ ਹੋ ਗਈ। ਜਿਸ ਉਪਰੰਤ ਉਨ੍ਹਾਂ ਨੇ ਇਲਾਜ ਕਰਵਾਉਣ ਲਈ ਕਿਹਾ ਤੇ ਜਦ ਉਹ ਨਜ਼ਦੀਕ ਡਾਕਟਰ ਕੋਲ ਪੁੱਜੇ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ ਦੇ ਹੈਲਮੇਟ ਨਾਲ ਹੀ ਉਸ ਦੀ ਕੁੱਟ-ਮਾਰ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਐਕਟਿਵਾ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


author

Sunny Mehra

Content Editor

Related News