ਪੰਜਾਬ ਦਾ ਨੌਜਵਾਨ ਸਿਪਾਹੀ ਹਿਮਾਚਲ ''ਚ ਸ਼ਹੀਦ, ਕੀਤਾ ਗਿਆ ਅੰਤਿਮ ਸੰਸਕਾਰ

Friday, Nov 12, 2021 - 04:10 PM (IST)

ਪੰਜਾਬ ਦਾ ਨੌਜਵਾਨ ਸਿਪਾਹੀ ਹਿਮਾਚਲ ''ਚ ਸ਼ਹੀਦ, ਕੀਤਾ ਗਿਆ ਅੰਤਿਮ ਸੰਸਕਾਰ

ਪਟਿਆਲਾ (ਇੰਦਰਜੀਤ) : ਦੂਜਿਆਂ ਦੀ ਜਾਨ ਬਚਾਉਂਦੇ ਹੋਏ ਐੱਨ. ਡੀ. ਆਰ. ਐੱਫ ਦਾ  ਨੌਜਵਾਨ ਸਿਪਾਹੀ ਸੁੰਦਰ ਨਗਰ ਹਿਮਾਚਲ ਪ੍ਰਦੇਸ਼ ਵਿਖੇ ਸ਼ਹੀਦ ਹੋ ਗਿਆ। ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਦਾ ਰਹਿਣ ਵਾਲਾ ਸਿਪਾਹੀ ਮਲਕੀਤ ਸਿੰਘ ਐੱਨ. ਡੀ. ਆਰ. ਐੱਫ ਦੀ 7ਵੀਂ ਬਟਾਲੀਅਨ 'ਚ ਤਾਇਨਾਤ ਸੀ। ਸ਼ਹੀਦ ਮਲਕੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਿੰਡ ਹਰਪਾਲਪੁਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੌਰਾਨ ਐੱਨ. ਡੀ. ਆਰ. ਐੱਫ. ਵੱਲੋਂ ਸ਼ਹੀਦ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਸ਼ਹੀਦ ਮਲਕੀਤ ਸਿੰਘ ਆਪਣੇ ਪਿੱਛੇ ਦਾਦਾ-ਦਾਦੀ, ਮਾਤਾ-ਪਿਤਾ, ਪਤਨੀ, 9 ਮਹੀਨਿਆਂ ਦੀ ਧੀ ਅਤੇ ਮਲੇਸ਼ੀਆ ਵਿਖੇ ਆਪਣੇ ਭਰਾ ਨੂੰ ਛੱਡ ਗਿਆ ਹੈ। ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਤੋਂ ਜਲਦੀ 50 ਲੱਖ ਦੀ ਮਾਲੀ ਮਦਦ ਤੋਂ ਇਲਾਵਾ ਸ਼ਹੀਦ ਦੀ ਪਤਨੀ ਨੂੰ ਸਹਿਕਾਰਤਾ ਵਿਭਾਗ ਵਿੱਚ ਨੌਕਰੀ ਦਿੱਤੀ ਜਾਵੇਗੀ।
 


author

Babita

Content Editor

Related News