ਦੇਸ਼ ਦੀ ਰਾਖੀ ਖ਼ਾਤਰ ਗੁਰਦਾਸਪੁਰ ਜ਼ਿਲ੍ਹੇ ਦਾ ਜਵਾਨ ਹੋਇਆ ਸ਼ਹੀਦ

Saturday, Aug 21, 2021 - 10:19 AM (IST)

ਦੇਸ਼ ਦੀ ਰਾਖੀ ਖ਼ਾਤਰ ਗੁਰਦਾਸਪੁਰ ਜ਼ਿਲ੍ਹੇ ਦਾ ਜਵਾਨ ਹੋਇਆ ਸ਼ਹੀਦ

ਪੁੰਛ : ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਨ ਦੌਰਾਨ ਗੁਰਦਾਸਪੁਰ ਦਾ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਹੋਏ ਜਵਾਨ ਦੀ ਪਛਾਣ ਲਵਪ੍ਰੀਤ ਸਿੰਘ (23) ਵਾਸੀ ਗੁਰਦਾਸਪੁਰ ਵੱਜੋਂ ਹੋਈ ਹੈ। ਲਵਪ੍ਰੀਤ ਅੱਤਵਾਦੀਆਂ ਖ਼ਿਲਾਫ਼ ਚਲਾਈ ਗਈ ਤਲਾਸ਼ੀ ਮੁਹਿੰਮ 'ਚ ਸ਼ਾਮਲ ਸਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਪੀਰ ਪੰਜਾਲ ਦੇ ਪਹਾੜਾਂ ਨੇੜੇ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਫ਼ੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ ਨੇੜਿਓਂ BSF ਦੇ ਜਵਾਨਾਂ ਨੇ ਫੜ੍ਹੀ 40 ਕਿੱਲੋ ਹੈਰੋਇਨ, ਤਸਕਰ ਹੋਏ ਫ਼ਰਾਰ (ਤਸਵੀਰਾਂ)

ਇਸ ਦੌਰਾਨ ਜਵਾਨ ਲਵਪ੍ਰੀਤ ਸਿੰਘ ਸਭ ਤੋਂ ਅੱਗੇ ਗਾਈਡ ਦੇ ਤੌਰ 'ਤੇ ਚੱਲ ਰਹੇ ਸਨ। ਅਚਾਨਕ ਲਵਪ੍ਰੀਤ ਦਾ ਪੈਰ ਤਿਲਕ ਗਿਆ ਅਤੇ ਉਹ 40 ਫੁੱਟ ਡੂੰਘੀ ਖੱਡ 'ਚ ਜਾ ਡਿਗੇ ਅਤੇ ਸ਼ਹੀਦ ਹੋ ਗਏ। ਫ਼ੌਜ ਦੇ ਜਵਾਨਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਖੱਡ 'ਚੋਂ ਕੱਢਿਆ ਅਤੇ ਉਨ੍ਹਾਂ ਦੀ ਯੂਨਿਟ 'ਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਸਰਕਾਰੀ ਕਾਲਜਾਂ 'ਚ ਦਾਖ਼ਲੇ ਦੇ ਇੱਛੁਕ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਦਿੱਤੀ ਇਹ ਰਾਹਤ

ਇੱਥੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸੈਨਿਕ ਸਨਮਾਨਾਂ ਨਾਲ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ। ਲਵਪ੍ਰੀਤ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਪਰਿਵਾਰ ਡੂੰਘੇ ਸਦਮੇ 'ਚ ਹੈ ਅਤੇ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News