ਲੁਧਿਆਣਾ ''ਚ ਕੁੱਝ ਇਸ ਤਰ੍ਹਾਂ ਦਾ ਦਿਖਾਈ ਦਿੱਤਾ ''ਸੂਰਜ ਗ੍ਰਹਿਣ''

06/21/2020 12:26:20 PM

ਲੁਧਿਆਣਾ : ਭਾਰਤ ਸਮੇਤ ਪੂਰੀ ਦੁਨੀਆ ਦੇ ਕਈ ਦੇਸ਼ਾਂ 'ਚ ਐਤਵਾਰ ਨੂੰ ਸਾਲ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗਾ ਹੈ, ਜੋ ਕਿ ਪੂਰੇ 5 ਘੰਟੇ, 48 ਮਿੰਟ ਦਾ ਹੈ ਪਰ ਭਾਰਤ 'ਚ ਇਹ ਸਿਰਫ 3 ਘੰਟੇ, 26 ਮਿੰਟ ਤੱਕ ਹੀ ਦਿਖਾਈ ਦੇਵੇਗਾ। ਇਹ ਗ੍ਰਹਿਣ ਸਵੇਰੇ 9 ਵਜ ਕੇ 56 ਮਿੰਟ 'ਤੇ ਸ਼ੁਰੂ ਹੋਇਆ ਸੀ, ਜੋ ਕਿ ਦੁਪਹਿਰ 3 ਵਜ ਕੇ 4 ਮਿੰਟ 'ਤੇ ਖਤਮ ਹੋ ਜਾਵੇਗਾ। ਸੂਰਜ ਗ੍ਰਹਿਣ ਦਾ ਨਜ਼ਾਰਾ ਲੁਧਿਆਣਾ ਸ਼ਹਿਰ 'ਚ ਵੀ ਦੇਖਣ ਨੂੰ ਮਿਲਿਆ।
ਮਾਛੀਵਾੜਾ ਸਾਹਿਬ 'ਚ ਸੂਰਜ ਗ੍ਰਹਿਣ ਦਾ ਨਜ਼ਾਰਾ

PunjabKesari

ਸੂਰਜ ਗ੍ਰਹਿਣ ਨੂੰ ਲੈ ਕੇ ਮਾਨਤਾ
ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਨਾਲ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ। ਸੂਰਜ ਗ੍ਰਹਿਣ ਦੇ ਵੇਲੇ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜੋਤਿਸ਼ਾਂ ਮੁਤਾਬਕ ਗਰਭਵਤੀ ਔਰਤਾਂ ਨੂੰ ਗ੍ਰਹਿਣ ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ। ਹੋ ਸਕੇ ਤਾਂ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਾ ਨਿਕਲੋ। ਜੇਕਰ ਗਰਭਵਤੀ ਔਰਤਾਂ ਗ੍ਰਹਿਣ ਦੇਖਦੀਆਂ ਹਨ ਤਾਂ ਗਰਭ 'ਚ ਪਲ ਰਹੇ ਬੱਚੇ ਨੂੰ ਸਰੀਰਕ ਜਾਂ ਮਾਨਸਿਕ ਪਰੇਸ਼ਾਨੀਆਂ ਹੋ ਸਕਦੀਆਂ ਹਨ। ਜੋਤਿਸ਼ਾਂ ਦਾ ਮੰਨਣਾ ਹੈ ਕਿ ਗ੍ਰਹਿ ਦੌਰਾਨ ਕਿਸੇ ਪ੍ਰਕਾਰ ਦੇ ਭੋਜਨ ਪਦਾਰਥਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਗ੍ਰਹਿਣ ਦਾ ਇਹ ਨਿਯਮ ਬੱਚਿਆਂ, ਬੀਮਾਰ ਲੋਕਾਂ ਅਤੇ ਬਜ਼ੁਰਗਾਂ 'ਤੇ ਲਾਗੂ ਨਹੀਂ ਹੁੰਦਾ। ਅੱਜ ਦੇਸ਼ ਦੇ ਕਈ ਸ਼ਹਿਰਾਂ 'ਚ ਸੂਰਜ ਗ੍ਰਹਿਣ ਰਿੰਗ ਆਫ ਫਾਇਰ ਵਰਗਾ ਨਜ਼ਰ ਆਵੇਗਾ, ਜੋ ਕਿ ਸੋਨੇ ਦੇ ਕੰਗਣ ਦੇ ਰੂਪ 'ਚ ਹੋਵੇਗਾ।
 


Babita

Content Editor

Related News