ਸਾਲ ਦਾ ਅੰਤਿਮ ਸੂਰਜ ਗ੍ਰਹਿਣ 26 ਦਸੰਬਰ ਨੂੰ

Wednesday, Dec 04, 2019 - 10:22 AM (IST)

ਸਾਲ ਦਾ ਅੰਤਿਮ ਸੂਰਜ ਗ੍ਰਹਿਣ 26 ਦਸੰਬਰ ਨੂੰ

ਜੈਤੋ (ਪਰਾਸ਼ਰ) - ਦਸੰਬਰ ਮਹੀਨੇ ਦੀ ਆਉਣ ਵਾਲੀ 26 ਤਾਰੀਕ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਇਸ ਸਾਲ ਦਾ ਅੰਤਿਮ ਸੂਰਜ ਗ੍ਰਹਿਣ ਹੋਵੇਗਾ। ਉਕਤ ਸਾਰੀ ਜਾਣਕਾਰੀ ਉਘੇ ਵਿਦਵਾਨ ਜੋਤਿਸ਼ੀ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਸ਼ਿਵ ਕੁਮਾਰ ਸ਼ਰਮਾ ਵਲੋਂ ਬੀਤੇ ਦਿਨ ਜੈਤੋ ਵਿਖੇ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੰਕਣ ਸੂਰਜ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਸਵੇਰੇ 8 ਵੱਜ ਕੇ 8 ਮਿੰਟ ਤੋਂ 1 ਵੱਜ ਕੇ 36 ਮਿੰਟ ਤੱਕ ਰਹੇਗਾ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਗ੍ਰਹਿਣ ਦਾ ਸੂਤਕ 25 ਦਸੰਬਰ ਦੀ ਰਾਤ 8 ਵਜੇ ਤੋਂ ਸ਼ੁਰੂ ਹੋ ਜਾਵੇਗਾ।


author

rajwinder kaur

Content Editor

Related News