ਨਵੀਆਂ ਨਿਯੁਕਤੀਆਂ ਨਾਲ SOI ਕਰੇਗੀ ਅਕਾਲੀ ਦਲ ਨੂੰ ਮਜਬੂਤ : ਰੌਬਿਨ ਬਰਾੜ
Monday, Jul 05, 2021 - 01:48 AM (IST)
ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗਨਾਈਜੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਵਲੋਂ ਵੱਖ-ਵੱਖ ਹਲਕਿਆਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਜਥੇਬੰਦੀ ਦੇ ਵਿਸਤਾਰ ਅਤੇ ਸੋਈ ਨੂੰ ਮਜਬੂਤ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਿੰਧੂ ਨੇ ਜੁਰਮਾਨੇ ਸਮੇਤ ਭਰਿਆ 8.67 ਲੱਖ ਬਿਜਲੀ ਦਾ ਬਿੱਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੌਬਿਨ ਬਰਾੜ ਭਾਗਸਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਇਸ ਵਿਚ ਵਿਦਿਆਰਥੀ ਵਿੰਗ ਆਪਣਾ ਮਹੱਤਵਪੂਰਨ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਵਿਦਿਆਰਥੀ ਵਿੰਗ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ।
ਇਹ ਵੀ ਪੜ੍ਹੋ- ਰਾਹਤ ਭਰੀ ਖ਼ਬਰ : ਜੁਲਾਈ ਦੀ ਇਸ ਤਾਰੀਖ਼ ਤੋਂ ਪੰਜਾਬ ’ਚ ਆ ਸਕਦੈ ਮਾਨਸੂਨ
ਜੱਥੇਬੰਦੀ ਦੇ ਵਿਸਤਾਰ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਜਲਦ ਹੀ ਸੋਈ ਸਰਪ੍ਰਸਤ ਭੀਮ ਵੜੈਚ ਦੇ ਸਹਿਯੋਗ ਨਾਲ ਨਵੇਂ ਅਹੁਦੇਦਾਰ ਨਿਯੁਕਤ ਕਰ ਰਹੇ ਹਾਂ, ਤਾਂ ਜੋ ਜੱਥੇਬੰਦੀ ਹੋਰ ਬਿਹਤਰ ਕੰਮ ਕਰ ਸਕੇ। ਉਨ੍ਹਾਂ ਮੁਤਾਬਿਕ ਵਿੰਗ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਭਰ ਵਿਚੋਂ ਉਹੀ ਵਰਕਰਾਂ ਨੂੰ ਅਹੁਦੇ ਦਿੱਤੇ ਜਾਣ, ਜਿੰਨ੍ਹਾਂ ਨੇ ਪਾਰਟੀ ਦੀ ਮਜਬੂਤੀ ਲਈ ਅਹਿਮ ਯੋਗਦਾਨ ਪਾਇਆ ਹੈ।