SOI ਕਪੂਰਥਲਾ ਦਿਹਾਤੀ ਪ੍ਰਧਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Wednesday, Nov 24, 2021 - 09:44 PM (IST)

SOI ਕਪੂਰਥਲਾ ਦਿਹਾਤੀ ਪ੍ਰਧਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਕਪੂਰਥਲਾ(ਭੂਸ਼ਣ)- ਨਜ਼ਦੀਕੀ ਪਿੰਡ ਰਜ਼ਾਪੁਰ ਦੇ ਨੇਡ਼ੇ ਇਨੋਵਾ ਕਾਰ ’ਚ ਸਵਾਰ ਐੱਸ. ਓ. ਆਈ. ਕਪੂਰਥਲਾ ਦਿਹਾਤੀ ਦੇ ਪ੍ਰਧਾਨ ਨੇ ਸ਼ੱਕੀ ਹਾਲਾਤ ’ਚ ਸਿਰ ’ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਜਿੱਥੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤੀ ਹੈ ਉੱਥੇ ਹੀ ਮਾਮਲੇ ਦੀ ਜਾਂਚ ਦਾ ਦੌਰ ਜਾਰੀ ਹੈ।

ਜਾਣਕਾਰੀ ਅਨੁਸਾਰ ਪਿੰਡ ਮਾਧੋਝੰਡਾ ਵਾਸੀ ਅਮਨਜੋਤ ਸਿੰਘ ਪੁੱਤਰ ਪ੍ਰਿਥੀ ਸਿੰਘ ਜੋ ਕਿ ਐੱਸ. ਓ. ਆਈ. ਕਪੂਰਥਲਾ ਦਿਹਾਤੀ ਦਾ ਪ੍ਰਧਾਨ ਸੀ। ਆਸ-ਪਾਸ ਦੇ ਲੋਕਾਂ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਸਬ-ਡਵੀਜ਼ਨ ਸੁਰਿੰਦਰ ਸਿੰਘ ਤੇ ਐੱਸ. ਐੱਚ. ਓ. ਸਦਰ ਇੰਸ. ਗੁਰਦਿਆਲ ਸਿੰਘ ਨੇ ਪੁਲਸ ਟੀਮ ਦੇ ਨਾਲ ਮੌਕੇ ’ਤੇ ਜਾਂਚ ਕੀਤੀ ਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤੀ। ਮ੍ਰਿਤਕ ਨੇ ਆਖਰ ਕਿਉਂ ਖੁਦਕੁਸ਼ੀ ਦਾ ਰਸਤਾ ਅਪਣਾਇਆ ਇਸ ਸਬੰਧੀ ਜਿੱਥੇ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ ਉੱਥੇ ਹੀ ਮਾਮਲੇ ਦੀ ਜਾਂਚ ਜਾਰੀ ਹੈ।


author

Bharat Thapa

Content Editor

Related News