ਹਾਈਕੋਰਟ ਨੇ ਸਸਪੈਂਡ ਹੋਏ ਸਰਪੰਚ ਨੂੰ ਦਿੱਤੇ ਮੁੜ ਸਰਪੰਚੀ ਦੇ ਸਟੇਅ ਆਰਡਰ

01/13/2018 1:47:04 PM

ਝਬਾਲ (ਨਰਿੰਦਰ) - ਬਲਾਕ ਗੰਡੀਵਿੰਡ ਅਧੀਨ ਆਉਂਦੇ ਬਹੁਚਰਚਿਤ ਪੰਚਾਇਤ ਸੋਹਲ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਪਤਨੀ ਬਲਦੇਵ ਸਿੰਘ ਜਿਸ ਨੂੰ ਪੰਚਾਇਤ ਦੀ ਮਿੱਟੀ ਵੇਚਣ ਦੇ ਦੋਸ਼ ਹੇਠ ਸਸਪੈਡ ਕੀਤਾ ਗਿਆ ਸੀ। ਇਸ ਸਬੰਧੀ ਮਾਣਯੋਗ ਹਾਈਕੋਰਟ ਵਿੱਚ ਦਿੱਤੀ ਦਰਖਾਸਤ 'ਤੇ ਸਰਪੰਚ ਵੱਲੋਂ ਪੇਸ਼ ਹੋਏ ਐੈਡਵੋਕੇਟ ਐੱਨ. ਪੀ. ਐੱਸ. ਮਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਣੋਗ ਹਾਈਕੋਰਟ ਦੇ ਜੱਜ ਨੇ ਪਹਿਲਾਂ ਤੋਂ ਸਸਪੈਂਡ ਹੋਏ ਪਿੰਡ ਸੋਹਲ ਦੇ ਸਰਪੰਚ ਬੀਬੀ ਹਰਜਿੰਦਰ ਕੌਰ ਦੀ ਸਰਪੰਚੀ ਨੂੰ ਬਹਾਲ ਕਰਦਿਆ 3/4/2018 ਤੱਕ ਦੇ ਸਟੇਅ ਆਡਰ ਜਾਰੀ ਕੀਤੇ ਹਨ । ਇਸ ਦੌਰਾਨ ਸ਼ਨੀਵਾਰ ਪਿੰਡ ਸੋਹਲ ਵਿਖੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਆਪਣੇ ਸਟੇਅ ਆਡਰ ਵਿਖਾਉਦਿਆ ਸਰਪੰਚ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਆਖਰਕਾਰ ਮਾਣਯੋਗ ਅਦਾਲਤ ਵੱਲੋ ਉਨ੍ਹਾਂ ਨੂੰ ਇੰਨਸਾਫ ਮਿਲਿਆ ਹੈ। ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਉਪਰ ਪੰਚਾਇਤੀ ਮਿੱਟੀ ਵੇਚਣ ਸਬੰਧੀ ਝੂਠੇ ਦੋਸ਼ ਲੱਗੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਪੂਰਾ ਇੰਨਸਾਫ ਮਿਲਿਆ ਹੈ । ਉਨ੍ਹਾਂ ਜਿਥੇ ਅਦਾਲਤ ਦਾ ਧੰਨਵਾਦ ਕੀਤਾ ਉਥੇ ਹੀ ਸਮੂਹ ਪਿੰਡ ਵਾਸੀਆ ਦਾ ਵੀ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਸਰਵਣ ਸਿੰਘ ਸੋਹਲ, ਡਾਕਟਰ ਸੰਤੋਖ ਸਿੰਘ ਸੋਹਲ, ਸਾਬਕਾ ਚੇਅਰਮੈਨ ਤੇਗਾ ਸਿੰਘ ਸੋਹਲ, ਅਸ਼ੋਕ ਕੁਮਾਰ ਸੋਹਲ, ਡਾ. ਹੀਰਾ ਸਿੰਘ, ਗੁਰਦੇਵ ਸਿੰਘ ਰਿੰਟੂ, ਮੈਂਬਰ ਬਲਵਿੰਦਰ ਸਿੰਘ, ਗੁਰਭਾਗ ਸਿੰਘ ਸੋਹਲ, ਜਤਿੰਦਰਪਾਲ, ਗੁਰਜੀਤ ਸਿੰਘ, ਨੰਬਰਦਾਰ ਦਲਬੀਰ ਸਿੰਘ,ਸਲਵਿੰਦਰ ਸਿੰਘ ਸ਼ੇਲੀ. ਹਰਦਿਆਲ ਸਿੰਘ, ਸਾਹਿਬ ਸਿੰਘ,ਤਰਸੇਮ ਸਿੰਘ, ਅਵਤਾਰ ਸਿੰਘ, ਬਿਕਰ ਸਿੰਘ, ਅਜੀਤ ਸਿੰਘ ਫੌਜੀ, ਗੁਰਨਾਮ ਸਿੰਘ, ਆੜ੍ਹਤੀ ਤਰਸੇਮ ਸਿੰਘ, ਸਾਬਕਾ ਮੇਜਰ ਸਿੰਘ ਆਦਿ ਹਾਜ਼ਰ ਸਨ ।


Related News