ਮੰਡੀ ਪ੍ਰਧਾਨ ਸੋਹਲ ਨੂੰ ਵਿਧਾਇਕ ਸਰਕਾਰੀਆ ਨੇ ਕੀਤਾ ਸਨਮਾਨਿਤ

Wednesday, Jan 17, 2018 - 11:26 AM (IST)

ਮੰਡੀ ਪ੍ਰਧਾਨ ਸੋਹਲ ਨੂੰ ਵਿਧਾਇਕ ਸਰਕਾਰੀਆ ਨੇ ਕੀਤਾ ਸਨਮਾਨਿਤ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਦਾਣਾ ਮੰਡੀ ਭਗਤਾਂਵਾਲਾ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਦੇਵ ਸਿੰਘ ਸੋਹਲ ਨੂੰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਝਬਾਲ ਨਰਿੰਦਰ ਸਿੰਘ ਛਾਪਾ ਦੇ ਗ੍ਰਹਿ ਵਿਖੇ ਪੁੱਜਣ 'ਤੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸੋਹਲ ਨੇ ਕਿਹਾ ਕਿ ਉਹ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਲੈ ਕੇ ਜਾਣ ਤੋਂ ਇਲਾਵਾ ਹੱਲ ਕਰਵਾਉਣ ਲਈ ਵੀ ਵਚਨਬੱਧ ਰਹਿਣਗੇ ਅਤੇ ਹਾੜ੍ਹੀ, ਸਾਉਣੀ ਸ਼ੀਜਨ ਮੌਕੇ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਯਤਨ ਕਰਨਗੇ। ਸੋਹਲ ਨੇ ਇਹ ਵੀ ਭਰੋਸਾ ਦਿੱਤਾ ਕਿ ਆੜ੍ਹਤੀਆਂ ਦੇ ਸ਼ੈਲਰਾਂ ਅਤੇ ਚੌਲ ਫੈਕਟਰੀਆਂ ਵੱਲ ਫਸੇ ਬਕਾਏ ਵਾਪਸ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਨਰਿੰਦਰ ਸਿੰਘ ਛਾਪਾ, ਹਰਜੋਤ ਸਿੰਘ ਛਾਪਾ, ਪ੍ਰੀਤਮ ਸਿੰਘ ਛਾਪਾ ਵੱਲੋਂ ਵੀ ਪ੍ਰਧਾਨ ਸੋਹਲ ਨੂੰ ਵਧਾਈਆਂ ਦਿੰਦਿਆਂ ਸਨਮਾਨਿਤ ਕੀਤਾ ਗਿਆ। 
ਇਸ ਸਮੇਂ ਬਲਕਾਰ ਸਿੰਘ ਆੜ੍ਹਤੀ, ਜਰਨੈਲ ਸਿੰਘ ਚਵਿੰਡਾ, ਭੁਪਿੰਦਰ ਸਿੰਘ, ਤਸਬੀਰ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ ਝਬਾਲ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਭੋਜੀਆਂ, ਅਜੀਤ ਸਿੰਘ ਸ਼ਾਹ ਕੋਟ ਸਿਵਿਆਂ, ਸਾਹਬੀ ਵਾਂਣ, ਗੁਰਭੇਜ ਸਿੰਘ ਬੱਚੀਵਿੰਡ, ਮਿੰਟੂ ਪੰਜਾਬੀ ਬਾਗ, ਦਿਲਜੋਤ ਸਿੰਘ ਘਣੂਪੁਰ ਕਾਲੇ ਆਦਿ ਹਾਜ਼ਰ ਸਨ।


Related News