ਚਾਈਨਾ ਡੋਰ ਨੇ ਸਾਫਟਬਾਲ ਖਿਡਾਰਨ ਲਵਪ੍ਰੀਤ ਕੌਰ ਦੇ ਸੁਫ਼ਨਿਆਂ 'ਤੇ ਫੇਰਿਆ ਪਾਣੀ, ਵੱਢੀ ਗਈ ਜੀਭ ਤੇ ਜਬਾੜਾ

Thursday, Feb 09, 2023 - 03:57 PM (IST)

ਚਾਈਨਾ ਡੋਰ ਨੇ ਸਾਫਟਬਾਲ ਖਿਡਾਰਨ ਲਵਪ੍ਰੀਤ ਕੌਰ ਦੇ ਸੁਫ਼ਨਿਆਂ 'ਤੇ ਫੇਰਿਆ ਪਾਣੀ, ਵੱਢੀ ਗਈ ਜੀਭ ਤੇ ਜਬਾੜਾ

ਅੰਮ੍ਰਿਤਸਰ (ਬਿਊਰੋ) : ਪੰਜਾਬ 'ਚ ਚਾਈਨਾ ਡੋਰ 'ਤੇ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਵੇਚਣ ਦਾ ਸਿਲਸਿਲਾ ਜਾਰੀ ਹੈ। ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਕਈ ਲੋਕ ਗੰਭੀਰ ਜ਼ਖ਼ਮੀ ਹੋ ਰਹੇ ਹਨ ਅਤੇ ਕਈ ਆਪਣੀ ਜਾਨ ਗੁਆ ​​ਰਹੇ ਹਨ। ਉਥੇ ਹੀ ਹੁਣ ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ ਸਾਫਟ ਬਾਲ ਖਿਡਾਰਨ ਲਵਪ੍ਰੀਤ ਕੌਰ ਚਾਈਨਾ ਡੋਰ ਦੀ ਲਪੇਟ 'ਚ ਆ ਗਈ, ਜਿਸ ਕਾਰਨ ਉਸ ਦਾ ਜਬਾੜਾ ਅਤੇ ਜੀਭ ਵੱਢੀ ਗਈ।

ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਭਾਰਤੀ ਵਿਦਿਆਰਥਣ ਲੜ ਰਹੀ ਹੈ ਜ਼ਿੰਦਗੀ ਲਈ ਜੰਗ

ਲਵਪ੍ਰੀਤ ਦੇ ਪਿਤਾ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ 1 ਫਰਵਰੀ ਦੀ ਹੈ, ਜਦੋਂ ਲਵਪ੍ਰੀਤ 10 ਦਿਨ ਲੁਧਿਆਣਾ 'ਚ ਖੇਡਣ ਤੋਂ ਬਾਅਦ ਘਰ ਵਾਪਸ ਆ ਰਹੀ ਸੀ। 1 ਫਰਵਰੀ ਨੂੰ ਜਦੋਂ ਉਹ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਪਹੁੰਚੀ ਤਾਂ ਉਸ ਦਾ ਭਰਾ ਉਸ ਨੂੰ ਸਕੂਟਰੀ 'ਤੇ ਲੈਣ ਆਇਆ। ਭਰਾ ਨਾਲ ਸਕੂਟਰੀ 'ਤੇ ਘਰ ਜਾਂਦੇ ਸਮੇਂ ਰਸਤੇ 'ਚ ਲਵਪ੍ਰੀਤ ਚਾਈਨਾ ਡੋਰ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਦੀ ਜੀਭ ਅਤੇ ਜਬਾੜਾ ਵੱਢਿਆ ਗਿਆ। ਇਸ ਹਾਦਸੇ ਮਗਰੋਂ ਲਵਪ੍ਰੀਤ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜੀਭ 'ਤੇ 35 ਅਤੇ ਜਬਾੜੇ 'ਤੇ 4 ਟਾਂਕੇ ਲਗਾਏ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ


author

cherry

Content Editor

Related News