ਸੋਢਲ ਰੋਡ ’ਤੇ ਗੋਲ਼ੀਆਂ ਚਲਾਉਣ ਵਾਲੇ ਸੰਨੀ ਤੇ ਵੰਸ਼ ਦਾ ਨਹੀਂ ਲੱਗਾ ਸੁਰਾਗ, ਪੁਲਸ ਨੇ ਇਨਾਮੀ ਮੁਲਜ਼ਮ ਐਲਾਨਿਆ

04/24/2022 4:00:05 PM

ਜਲੰਧਰ (ਜ. ਬ.)– ਸੋਢਲ ਰੋਡ ’ਤੇ 17 ਅਪ੍ਰੈਲ ਨੂੰ ਦੇਰ ਰਾਤ ਹੱਥਾਂ ਵਿਚ ਪਿਸਤੌਲਾਂ ਲਈ ਘੁੰਮਦੇ ਅਤੇ ਫਿਰ ਫਾਇਰਿੰਗ ਕਰਨ ਵਾਲੇ ਗੁੰਡੇ ਸੰਨੀ ਅਤੇ ਵੰਸ਼ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਅਜਿਹੇ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਇਨਾਮੀ ਮੁਲਜ਼ਮ ਐਲਾਨ ਦਿੱਤਾ ਗਿਆ ਹੈ। ਇਹ ਇਸ ਕਾਰਨ ਹੋਇਆ ਕਿਉਂਕਿ ਹਾਲ ਹੀ ਵਿਚ ਸੀ. ਪੀ. ਤੂਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ

ਥਾਣਾ ਨੰਬਰ 8 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਵੇਂ ਘਰਾਂ ਵਿਚੋਂ ਫ਼ਰਾਰ ਹਨ। ਕਈ ਵਾਰ ਉਨ੍ਹਾਂ ਦੇ ਟਿਕਾਣਿਆਂ ’ਤੇ ਵੀ ਰੇਡ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮਾਂ ਬਾਰੇ ਸੁਰਾਗ ਮਿਲਣ ਦੀ ਉਮੀਦ ਹੈ। ਇਸੇ ਮਾਮਲੇ ਵਿਚ ਪੁਲਸ ਨੇ ਦਿਵਿਆਂਸ਼ ਉਰਫ਼ ਵੰਸ਼ ਦੇ ਭਰਾ ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਕਿਉਂਕਿ ਪੁਲਸ ਦੀ ਰੇਡ ਦੌਰਾਨ ਉਸ ਨੇ ਵੰਸ਼ ਨੂੰ ਐਕਟਿਵਾ ਦੇ ਕੇ ਭੱਜਣ ਵਿਚ ਮਦਦ ਕੀਤੀ ਸੀ। ਪੁਲਸ ਹੁਣ ਮੁਲਜ਼ਮਾਂ ਦੇ ਰਿਸ਼ਤੇਦਾਰਾਂ ’ਤੇ ਵੀ ਦਬਾਅ ਬਣਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ 

ਇਸ ਤੋਂ ਇਲਾਵਾ ਸੰਨੀ ਦੇ ਭਰਾ ਸ਼ੇਰੂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਮੁਲਜ਼ਮ ਫਤਿਹ ਗੈਂਗ ਨਾਲ ਸਬੰਧ ਰੱਖਦੇ ਹਨ। 18 ਅਪ੍ਰੈਲ ਨੂੰ ਸੰਨੀ ਉਰਫ ਸਮਾਈਲ ਪੁੱਤਰ ਮੰਗਤ ਰਾਮ ਨਿਵਾਸੀ ਪ੍ਰੀਤ ਨਗਰ ਅਤੇ ਦਿਵਿਆਂਸ਼ ਉਰਫ਼ ਵੰਸ਼ ਪੁੱਤਰ ਪ੍ਰਿੰਸ ਕੁਮਾਰ ਨਿਵਾਸੀ ਸੋਢਲ ਨਗਰ ਨੇ ਚੇਤਨ ਨਾਂ ਦੇ ਨੌਜਵਾਨ ਨਾਲ ਰੰਜਿਸ਼ ਕੱਢਣ ਲਈ ਸ਼ਰੇਆਮ ਪਿਸਤੌਲਾਂ ਲਹਿਰਾਈਆਂ ਸਨ ਅਤੇ ਫਿਰ ਰਾਹਗੀਰ ਪ੍ਰਵਾਸੀ ਨੂੰ ਰੋਕ ਕੇ ਉਸ ਦੇ ਸਿਰ ’ਤੇ ਪਿਸਤੌਲ ਦੇ ਬੱਟ ਮਾਰੇ ਅਤੇ ਭੱਜਣ ’ਤੇ ਫਾਇਰਿੰਗ ਵੀ ਕੀਤੀ ਸੀ। ਇਸ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਵਿਚ ਸੰਨੀ ਅਤੇ ਵੰਸ਼ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News