ਦਸੂਹਾ ਦੇ ਉੱਘੇ ਸਮਾਜ ਸੇਵੀ ਤੇ ਸ਼ਾਇਰ ਦਾ ਕੈਨੇਡਾ 'ਚ ਦੇਹਾਂਤ
Tuesday, Oct 22, 2024 - 06:23 PM (IST)
ਦਸੂਹਾ (ਝਾਵਰ) : ਉੱਘੇ ਸਮਾਜ ਸੇਵੀ, ਪ੍ਰਸਿੱਧ ਸ਼ਾਇਰ ਤੇ ਆਰੀਆ ਸਮਾਜ ਦੇ ਸਾਬਕਾ ਪ੍ਰਧਾਨ ਆਦਰਸ਼ ਕੁਮਾਰ ਦਰਸ਼ੀ ਦਾ ਅੱਜ ਸਵੇਰੇ ਕੈਨੇਡਾ ਦੇ ਟੋਰਾਂਟੋ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ ਅਤੇ ਕੌਮੀ ਸ਼ਾਇਰ ਅਤੇ ਕਵੀ ਸਵਰਗੀ ਮੁਜਰਿਮ ਦਸੂਹੀ ਹਰਬੰਸ ਲਾਲ ਦੇ ਪੁੱਤਰ ਸਨ। ਉਨ੍ਹਾਂ ਦੀ ਮੌਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਵਿਸ਼ਾਲ ਦਰਸ਼ੀ ਨੇ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿਤਾ 8 ਸਾਲ ਆਰੀਆ ਸਮਾਜ ਦਸੂਹਾ ਦੇ ਪ੍ਰਧਾਨ ਰਹੇ ਅਤੇ ਡੀ.ਏ.ਵੀ. ਸੰਸਥਾਵਾਂ ਦਸੂਹਾ ਦੇ ਵੀ ਅਧਿਕਾਰੀ ਰਹੇ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
ਦਸੂਹਾ ਵਾਸੀਆਂ ਨੂੰ ਜਦੋਂ ਉਨ੍ਹਾਂ ਦੀ ਮੌਤ ਦੀ ਸੂਚਨਾਂ ਮਿਲੀ ਤਾਂ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ । ਦਸੂਹਾ ਦੀਆਂ ਬਹੁਤ ਸਾਰੀਆ ਧਾਰਮਿਕ, ਰਾਜਨੀਤਿਕ ਸੰਸਥਾਵਾਂ ਅਤੇ ਆਰੀਆ ਸਮਾਜ ਵੱਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਹਰ ਘਰ ਨੂੰ ਅਲਾਟ ਹੋਣਗੇ ਨੰਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e