ਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ

Wednesday, Nov 18, 2020 - 01:06 PM (IST)

ਮੋਗਾ/ਸੰਗਰੂਰ: ਸੰਗਰੂਰ ਦੇ ਸੁਨਾਮ ਰੋਡ 'ਤੇ ਬੀਤੇ ਦਿਨੀਂ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ 'ਚ 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਪੰਜ ਦੋਸਤਾਂ ਨੇ ਇਕੱਠੇ ਕਲਿਕ ਕਰਵਾਈ ਤਸਵੀਰ ਉਨ੍ਹਾਂ ਦੀ ਆਖਰੀ ਯਾਦ ਬਣ ਗਈ। ਜੀ ਹਾਂ, ਪਟਿਆਲਾ ਦੀ ਇੱਕ ਨੈੱਟਵਰਕਿੰਗ ਕੰਪਨੀ ਦੀ ਮੀਟਿੰਗ 'ਚ ਖਿੱਚੀ ਗਈ ਪੰਜ ਦੋਸਤਾਂ ਦੀ ਤਸਵੀਰ ਹੁਣ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਿਰਫ਼ ਹੰਝੂ ਦੇ ਰਹੀ ਹੈ। ਇਨ੍ਹਾਂ ਪੰਜਾਂ ਨੇ ਵੀ ਕਦੇ ਸੋਚਿਆ ਵੀ ਨਹੀਂ ਹੋਣਾ ਸੀ ਇਨ੍ਹਾਂ ਸਭ ਨੂੰ ਮੌਤ ਵੀ ਇਕੱਠੇ ਹੀ ਨਸੀਬ ਹੋਵੇਗੀ।

ਇਹ ਵੀ ਪੜ੍ਹੋਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ

ਪਟਿਆਲੇ 'ਚ ਇੱਕ ਨੈੱਟਵਰਕਿੰਗ ਕੰਪਨੀ ਦੀ ਬੈਠਕ ਤੋਂ ਵਾਪਸ ਪਰਤਦਿਆਂ, ਸੜਕ ਹਾਦਸੇ ਤੋਂ ਬਾਅਦ ਇਨ੍ਹਾਂ ਦੀ ਕਾਰ 'ਚ ਅੱਗ ਲੱਗ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਕੁਲਤਾਰ ਸਿੰਘ ਸੀ ਜਿਸ ਦੀ ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੈ। ਇਸੇ ਤਰ੍ਹਾਂ ਦੂਜੇ ਦੋਸਤਾਂ ਦੇ ਪਰਿਵਾਰਾਂ ਦੀ ਦੁਨੀਆ ਵੀ ਤਬਾਹ ਹੋ ਗਈ ਹੈ।ਕੁਲਤਾਰ ਸਿੰਘ ਦੇ ਭਰਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨੈੱਟਵਰਕਿੰਗ ਕੰਪਨੀ ਵਿੱਚ ਦਵਾਈ ਦਾ ਵਪਾਰ ਕਰਦਾ ਸੀ। ਇਸੇ ਨੈੱਟਵਰਕਿੰਗ ਕੰਪਨੀ ਦੀ ਮੀਟਿੰਗ ਪਟਿਆਲੇ 'ਚ ਸੀ ਤੇ ਨਾਲ ਹੀ ਇਕ ਦੋਸਤ ਦੀ ਰਿਸੈਪਸ਼ਨ ਪਾਰਟੀ ਵੀ। ਉੱਥੋਂ ਵਾਪਸ ਆਉਂਦੇ ਹੋਏ ਰਸਤੇ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਕਾਰ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋਕੁੜੀ ਨੂੰ ਸਰਬਾਲਾ ਬਣਾ ਕਿ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ

ਉਧਰ ਦੂਜੇ ਮ੍ਰਿਤਕ ਮੋਗਾ ਦੇ ਗ੍ਰੀਨ ਫੀਲਡ ਦਾ ਵਸਨੀਕ ਸੁਖਵਿੰਦਰ ਸਿੰਘ (62) ਦੀ ਵੱਡੀ ਧੀ ਕੈਨੇਡਾ ਸੈਟਲ ਹੈ। ਕੈਪਟਨ 30 ਨਵੰਬਰ, 2004 ਨੂੰ ਫੌਜ 'ਚ ਕਲੈਰੀਕਲ ਵਿਭਾਗ ਤੋਂ ਰਿਟਾਇਰ ਹੋਇਆ ਸੀ। ਉਹ ਵੀ ਸੋਮਵਾਰ ਨੂੰ ਆਪਣੀ ਪਤਨੀ ਗੁਰਦੇਵ ਕੌਰ ਨੂੰ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ 'ਚ ਜਾਣ ਦੀ ਗੱਲ ਕਹਿ ਕੇ ਗਏ, ਜਿਸ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੀ ਪਤਨੀ ਨੂੰ ਗਹਿਰਾ ਸਦਮਾ ਦਿੱਤਾ। ਰਾਮੂਵਾਲਾ ਨਵਾਂ ਵਾਸੀ ਸੁਰਿੰਦਰਪਾਲ ਸਿੰਘ ਪੰਜ ਬੱਚਿਆਂ ਦਾ ਪਿਤਾ ਸੀ। ਉਸ ਨੇ ਪਿਛਲੇ ਸਾਲ ਆਪਣੀ ਇਕ ਧੀ ਦਾ ਵਿਆਹ ਕੀਤਾ ਸੀ। ਹੁਣ ਉਹ ਦੋ ਪੁੱਤਰਾਂ ਅਤੇ ਦੋ ਧੀਆਂ ਦੀ ਪਰਵਰਿਸ਼ ਲਈ ਜ਼ਿੰਮੇਵਾਰ ਸੀ। ਸੁਰਿੰਦਰਪਾਲ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ। ਉਹ ਆਪਣੇ ਦੋਸਤਾਂ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੀਦਾ ਵਿਖੇ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ ਵਿਚ ਸ਼ਾਮਲ ਹੋਣ ਲਈ ਗਿਆ ਸੀ। ਇਸ ਘਟਨਾ ਮਗਰੋਂ ਹੁਣ ਪਿੰਡ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।

ਇਹ ਵੀ ਪੜ੍ਹੋ:ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਵਿਵਾਦ, ਛੁੱਟੀ 'ਤੇ ਆਏ ਫੌਜ ਦੇ ਸੂਬੇਦਾਰ ਨੇ ਚੁੱਕਿਆ ਖ਼ੌਫਨਾਕ ਕਦਮ


Shyna

Content Editor

Related News