ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ''ਆਪ'' ਆਗੂ ਸੰਜੇ ਸਿੰਘ ਦੀ ਵੀਡੀਓ, ਆਪਣਿਆਂ ਦਾ ਬਣਾਇਆ ਮਜ਼ਾਕ (ਵੀਡੀਓ)

03/14/2017 5:01:38 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ''ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸੰਜੇ ਸਿੰਘ ਪੰਜਾਬ ਲੀਡਰਸ਼ਿਪ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 11 ਮਾਰਚ ਨੂੰ ਆਏ ਚੋਣ ਨਤੀਜਿਆਂ ਵਾਲੇ ਦਿਨ ਹੈ। ਵਾਇਰਲ ਹੋਈ ਵੀਡੀਓ ''ਚ ਦਿੱਲੀ ਦੇ ਆਗੂ ਪਹਿਲਾਂ ਤਾਂ ਪੰਜਾਬ ਇਕਾਈ ਦੇ ਆਗੂ ਐੱਸ. ਐੱਸ. ਫੂਲਕਾ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਨੂੰ ਫੋਨ ਲਾਈਨ ''ਤੇ ਲੈ ਕੇ ਖੂਬ ਮਜ਼ਾਕ ਉਡਾਇਆ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੌਰਾਨ ਭਗਵੰਤ ਮਾਨ ਨੂੰ ਫੋਨ ''ਤੇ ਲੈ ਕੇ ਜਲਾਲਾਬਾਦ ਚੋਣ ''ਚ ਸੁਖਬੀਰ ਬਾਦਲ ਤੋਂ 50 ਹਜ਼ਾਰ ਵੋਟਾਂ ਤੋਂ ਅੱਗੇ ਚੱਲਣ ਦੀ ਗੱਲ ਵੀ ਆਖੀ ਜਾਂਦੀ ਹੈ।
ਸੰਜੇ ਸਿੰਘ ਨੇ ਦਿੱਤੀ ਸਫਾਈ
ਦੂਜੇ ਪਾਸੇ ਸੋਸ਼ਲ ਮੀਡੀਆ ''ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੰਜੇ ਸਿੰਘ ਨੇ ਇਸ ਦੀ ਸਫਾਈ ਦੇਣ ਲਈ ਆਪਣਾ ਇਕ ਹੋਰ ਵੀਡੀਓ ਜਾਰੀ ਕੀਤਾ। ਇਸ ਵੀਡੀਓ ਵਿਚ ਸੰਜੇ ਸਿੰਘ ਨੇ ਕਿਹਾ ਕਿ ਵਾਇਰਲ ਹੋਈ ਇਹ ਵੀਡੀਓ 11 ਮਾਰਚ ਦੀ ਨਹੀਂ ਸਗੋਂ 4 ਫਰਵਰੀ ਦੀ ਹੈ, ਜਿਸ ਦਿਨ ਪੰਜਾਬ ਵਿਚ ਚੋਣਾਂ ਹੋਈਆਂ ਸਨ।


Gurminder Singh

Content Editor

Related News