ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ

Saturday, Apr 04, 2020 - 11:54 AM (IST)

ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ

ਬਰਨਾਲਾ (ਵਿਵੇਕ ਸਿੰਧਵਾਨੀ) : ਪੰਜਾਬ 'ਚ ਕਰਫਿਊ ਲੱਗੇ ਭਾਵੇਂ ਅੱਜ 12ਵਾਂ ਦਿਨ ਹੋ ਗਿਆ ਹੈ ਪਰ ਲੋਕਾਂ ਵਲੋਂ ਇਸ ਨੂੰ ਬਹੁਤ ਹਲਕੇ ਨਾਲ-ਨਾਲ ਲਿਆ ਜਾ ਰਿਹਾ ਹੈ, ਜਿਸ ਕਰਕੇ ਪੁਲਸ ਨੇ ਹੁਣ ਡਰੋਨ ਨਾਲ ਸ਼ਹਿਰ ਦੀ ਨਿਗਰਾਨੀ ਕਰਨ ਦਾ ਫ਼ੈਸਲਾ ਕੀਤਾ ਹੈ।ਇਸ ਲਈ ਬੀਤੀ ਸ਼ਾਮ ਤੋਂ ਪੁਲਸ ਨੇ 10 ਡਰੋਨ ਪੂਰੇ ਸ਼ਹਿਰ ਵਿੱਚ ਛੱਡੇ ਹਨ ਜੋ ਪੂਰੇ ਸ਼ਹਿਰ ਦੀ ਨਿਗਰਾਨੀ ਕਰਨਗੇ ਤੇ ਜੇ ਕਿਧਰੇ ਵੀ ਮੋੜਿਆ ਜਾਂ ਕਲੋਨੀਆਂ 'ਚ ਕੋਈ ਖੇਡ ਦਾ ਪਾਇਆ ਗਿਆ ਜਾਂ ਔਰਤਾਂ ਗਲੀਆਂ 'ਚ ਬੈਠੀਆਂ ਜਾਂ ਆਦਮੀ ਘੁੰਮਦੇ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਜ਼ਿਲਾ ਪੁਲਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਕ ਡਾਊਨ  ਦੀ ਪਾਲਨਾ ਕਰਵਾਉਣ ਲਈ ਜ਼ਿਲਾ ਪੁਲਸ ਨੇ ਵੱਡੇ ਪੱਧਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹ ਅਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਗਲਤ ਤਰੀਕੇ ਦੀ ਪੋਸਟ ਕਰਨ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ

ਸ੍ਰੀ ਗੋਇਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਪੋਸਟ ਕਰਨ ਵਾਲੇ ਲੋਕਾਂ ਤੇ ਪੁਲਸ ਦੀ ਤਿੱਖੀ ਨਜ਼ਰ ਹੈ।ਜੇਕਰ ਕਿਸੇ ਵੀ ਵਿਅਕਤੀ ਨੇ ਕਿਸੇ ਵੀ ਤਰ੍ਹਾਂ ਦੀ ਗਲਤ ਪੋਸਟ ਜਾਂ ਫਿਰ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਲਾਕ ਡਾਉਨ ਦੀ ਸਫਲਤਾ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਵਰਦੀ ਦੇ ਨਾਲ-ਨਾਲ ਸੈਂਕੜੇ ਦੀ ਗਿਣਤੀ ਵਿੱਚ ਸਿਵਲ ਕੱਪੜਿਆਂ 'ਚ ਵੀ ਪੁਲਸ ਕਰਮੀਆਂ ਨੂੰ ਜ਼ਿਲੇ 'ਚ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਲਾਕ ਡਾਉਨ ਦੇ ਕਾਰਨ ਜੇਕਰ ਕਿਸੇ ਦੁਕਾਨਦਾਰ ਨੇ ਆਟਾ ਚੀਨੀ ਦਾਲ ਜਾਂ ਹੋਰ ਜ਼ਰੂਰੀ ਸਾਮਾਨ ਨੂੰ ਤੈਅ ਰੇਟਾਂ ਤੋਂ ਵੱਧ ਰੇਟ ਤੇ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਇਸ ਦੀ ਨਿਗਰਾਨੀ ਦੇ ਲਈ ਪੁਲਸ ਕਰਮੀ ਲਗਾਤਾਰ ਸਾਦੀ ਵਰਦੀ ਵਿੱਚ ਦੁਕਾਨਾਂ ਤੇ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਦੇ ਮਰੀਜ਼ਾਂ ਕਾਰਨ ਹੁਣ ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵੀ ਪਿਆ ਡਰ


author

Shyna

Content Editor

Related News