ਫੇਸਬੁੱਕ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ.ਐੱਕਸ. ਐੱਕਸ. ਦਾ ਨਿਹੰਗ ਸਿੰਘਾਂ ਨੇ ਲਾਈਵ ਹੋ ਕੇ ਚਾੜਿਆ ਕੁਟਾਪਾ
Monday, Sep 06, 2021 - 09:47 PM (IST)
ਧਨੌਲਾ (ਰਾਈਆਂ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੁਨਾ ਦੇ ਡੀ. ਡਬਲ ਐਕਸ ਦੇ ਪੇਜ ’ਤੇ ਅਸ਼ਲੀਲ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਐਤਵਾਰ ਦੁਪਹਿਰ ਬਾਅਦ ਨਿਹੰਗ ਸਿੰਘਾਂ ਵੱਲੋਂ ਕੁਟਾਪਾ ਚਾੜ੍ਹਨ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਕੁੱਟਮਾਰ ਦੀ ਲਾਈਵ ਹੋ ਕੇ ਜ਼ਿੰਮੇਵਾਰੀ ਲੈਂਦਿਆ ਉਕਤ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਉਕਤ ਪ੍ਰੋਡਿਊਸਰ ਨਸ਼ਾ ਅਤੇ ਲੱਚਰਤਾ ਭਰਪੂਰ ਟੈਲੀ ਫਿਲਮਾਂ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, 22 ਸਾਲਾ ਨੌਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰੋਡਿਊਸਰ ਨੂੰ ਪਿੰਡ ਦੀ ਸੱਥ ’ਚ ਕੁੱਟਿਆ ਹੈ। ਥਾਣਾ ਧਨੌਲਾ ਉਨ੍ਹਾਂ ’ਤੇ ਬਣਦੀ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪੁਲਸ ਉਨ੍ਹਾਂ ’ਤੇ ਕਾਰਵਾਈ ਜ਼ਰੂਰ ਕਰੇ। ਇਸ ਮਾਮਲੇ ਸਬੰਧੀ ਥਾਣਾ ਧਨੌਲਾ ’ਚ ਅੰਡਰ ਟ੍ਰੇਨਿੰਗ ਡੀ. ਐੱਸ. ਪੀ. ਕਮ ਐੱਸ. ਐੱਚ. ਓ. ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮੀਡੀਆ ਤੋਂ ਮਿਲੀ ਹੈ ਪਰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਮਿਲਣ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਗੈਂਗਸਟਰ ਕੁਲਵੀਰ ਨਰੂਆਣਾ ਦੇ ਭਤੀਜੇ ਨੇ ਆਈਲੈਟਸ ’ਚੋਂ ਬੈਂਡ ਘੱਟ ਆਉਣ ਕਾਰਣ ਕੀਤੀ ਖ਼ੁਦਕੁਸ਼ੀ
ਜ਼ਿਕਰਯੋਗ ਹੈ ਕਿ ਉਕਤ ਪ੍ਰੋਡਿਊਸਰ ’ਤੇ ਪਹਿਲਾਂ ਵੀ ਅਸ਼ਲੀਲਤਾ ਵਾਲੀਆਂ ਵੀਡੀਓ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਕੋਈ ਸਬਕ ਨਹੀਂ ਲਿਆ ਸਗੋਂ ਯੂ-ਟਿਊਬ ’ਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਬਣਾਉਣ ਲਈ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਲੰਧਰ ’ਚ ਟਿਫਿਨ ਬੰਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਮੁੱਖ ਸਿੰਘ ਰੋਡੇ ਦੇ ਹੱਕ ’ਚ ਆਇਆ ਕਿਸਾਨ ਮੋਰਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?