ਜਲਾਲਾਬਾਦ : ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ, ਇਕ-ਦੂਜੇ ਨੂੰ ਚਿੰਬੜੇ ਦਿਖੇ ਲੋਕ
Saturday, Apr 18, 2020 - 02:18 PM (IST)
ਜਲਾਲਾਬਾਦ (ਸੇਤੀਆ) : ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਰਫਿਊ ਲਾਇਆ ਗਿਆ ਹੈ ਅਤੇ ਸੋਸ਼ਲ ਡਿਸਟੈਂਲ ਬਣਾ ਕੇ ਰੱਖਣ ਦੀਆਂ ਵਾਰ-ਵਾਰ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਸਰਕਾਰੀ ਅਦਾਰੇ ਹੀ ਕੋਰੋਨਾ ਵਾਇਰਸ ਸਬੰਧੀ ਬਣੇ ਨੇਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਜਾਣਕਾਰੀ ਮੁਤਾਬਕ ਮਾਰਿਕਟ ਕਮੇਟੀ ਜਲਾਲਾਬਾਦ ਦੇ ਸੈਕਟਰੀ ਬਲਵਿੰਦਰ ਸਿੰਘ ਦੇ ਦਫਤਰ 'ਚ ਕਿਸਾਨਾਂ ਨੂੰ ਪਾਸ ਜਾਰੀ ਹੋਣ ਵੇਲੇ ਭਾਰੀ ਇਕੱਠ ਪਾਇਆ ਗਿਆ।
ਸੈਕਟਰੀ ਦੇ ਦਫਤਰ 'ਚ 100 ਦੇ ਕਰੀਬ ਆੜ੍ਹਤੀਆ ਇਕ-ਦੂਜੇ ਨੂੰ ਚਿੰਬੜਿਆ ਹੋਇਆ ਦਿਖਾਈ ਦਿੱਤਾ।
ਉੱਥੇ ਹੀ ਸੈਕਟਰੀ ਆਪਣੀ ਸੀਟ ਸਾਹਮਣੇ ਬੈਠ ਕੇ ਸਭ ਕੁਝ ਆਪਣੇ ਅੱਖੀਂ ਦੇਖ ਰਿਹਾ ਸੀ। ਇਸ ਬਾਰੇ ਜਦੋਂ ਸੈਕਟਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।