ਸਮਾਜਿਕ ਦੂਰੀ ਦੇ ਨਿਯਮਾਂ ਨੂੰ ਛਿੱਕੇ ਟੰਗ ਮੇਲੇ ’ਚ ਪੁੱਜੇ ਪਿੰਡ ਪ੍ਰਭਾਤ ਸਿੰਘ ਵਾਲਾ ਦੇ ਲੋਕ (ਤਸਵੀਰਾਂ)
Thursday, Jul 16, 2020 - 06:23 PM (IST)
ਜਲਾਲਾਬਾਦ (ਸੇਤੀਆ) - ਕੋਰੋਨਾ ਮਹਾਮਾਰੀ ਦੇ ਚਲਦਿਆਂ ਜਿੱਥੇ ਪੰਜਾਬ 'ਚ ਲਗਾਤਾਰ ਕੇਸ ਆ ਰਹੇ ਹਨ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਆਂ ਗਾਈਡਲਾਈਨ ਵੀ ਜਾਰੀ ਕੀਤੀਆ ਗਈਆਂ ਹਨ। ਜਿਸ 'ਚ ਕੋਵਿਡ-19 ਨੂੰ ਲੈ ਕੇ ਹੋਰ ਸਖਤੀ ਕਰਨ ਦੇ ਆਦੇਸ਼ ਹਨ ਪਰ ਦੂਜੇ ਪਾਸੇ ਆਮ ਲੋਕ ਕੋਰੋਨਾ ਮਹਾਮਾਰੀ ਨੂੰ ਲੈ ਕੇ ਗੰਭੀਰ ਦਿਖਾਈ ਨਹੀਂ ਦੇ ਰਹੇ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਦਾ ਫਾਇਦਾ ਚੁੱਕਦੇ ਹੋਏ ਲੋਕ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਇਸ ਮਾਮਲੇ ਦੀ ਤਾਜ਼ਾ ਮਿਸਾਲ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਲੱਗੇ ਸਲਾਨਾ ਮੇਲੇ ਅਤੇ ਲੋਕਾਂ ਦੇ ਇਕੱਠ ਤੋਂ ਦੇਖਣ ਨੂੰ ਮਿਲੀ, ਜਿੱਥੇ ਵੱਡੀ ਗਿਣਤੀ 'ਚ ਲੋਕ ਸਮਾਧ ਤੇ ਮੱਥਾ ਟੇਕਦੇ ਅਤੇ ਇਕੱਠ ਕਰਦੇ ਦਿਖਾਈ ਦਿੱਤੇ। ਇਥੇ ਕਈ ਲੋਕਾਂ ਨੇ ਮਾਸਕ ਦੀ ਵਰਤੋ ਵੀ ਨਹੀਂ ਕੀਤੀ ਹੋਈ ਸੀ ਅਤੇ ਨਾ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਸੀ।
ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)
ਜਾਣਕਾਰੀ ਅਨੁਸਾਰ ਹਲਕੇ ਅੰਦਰ ਪਿੰਡਾਂ 'ਚ ਕਈ ਥਾਵਾਂ ’ਤੇ ਮੇਲੇ ਲੱਗਦੇ ਹਨ ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮੇਲਾ ਪ੍ਰਬੰਧਕਾਂ ਨੇ ਮੇਲਾ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਬਾਵਜੂਦ ਪਿੰਡ ਪ੍ਰਭਾਤ ਸਿੰਘ ਵਾਲਾ 'ਚ ਲੋਕਾਂ ਦੁਆਰਾ ਪ੍ਰਸ਼ਾਸਨਿਕ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਮੇਲੇ 'ਚ ਭੀੜ ਦਿਖਾਈ ਦਿੱਤੀ। ਉਧਰ ਸ਼ਹਿਰ 'ਚ ਸਮਾਜਿਕ ਦੂਰੀ ਨੂੰ ਲੈ ਕੇ ਆਮ ਲੋਕਾਂ ਦੇ ਹਾਲਾਤ ਠੀਕ ਨਹੀਂ ਦਿਖਾਈ ਦੇ ਰਹੇ ਹਨ। ਲੋਕ ਬਜ਼ਾਰਾਂ 'ਚ ਆਮ ਦਿਨਾਂ ਵਾਂਗ ਭੀੜ ਕਰਕੇ ਖੜੇ ਰਹਿੰਦੇ ਹਨ ਅਤੇ ਰੇਹੜੀਆਂ ’ਤੇ ਇਕੱਠ 'ਚ ਲੋਕ ਅਕਸਰ ਖੜ੍ਹੇ ਦਿਖਾਈ ਦਿੰਦੇ ਹਨ।
‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ
ਉਧਰ ਇਸ ਸਬੰਧੀ ਜਦੋਂ ਐੱਸ.ਡੀ.ਐੱਮ. ਕੇਸ਼ਵ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਪਿੰਡ 'ਚ ਮੇਲੇ ਲਾਉਣ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਤੇ ਨਾ ਹੀ ਮੇਲਾ ਪ੍ਰਬੰਧਕਾਂ ਨੇ ਮੇਲਾ ਲਗਾਉਣ ਸਬੰਧੀ ਇਜਾਜ਼ਤ ਲਈ। ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਸ ਕਪਤਾਨ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਐੱਸ.ਪੀ. ਜਲਾਲਾਬਾਦ ਨੂੰ ਪਿੰਡ 'ਚ ਭੇਜ ਦਿੱਤਾ ਗਿਆ ਹੈ ਤੇ ਜਲਦ ਕਾਰਵਾਈ ਕੀਤੀ ਜਾਵੇਗੀ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ