ਕਸ਼ਮੀਰ ਤੇ ਹਿਮਾਚਲ ’ਚ ਬਰਫਬਾਰੀ, ਪੰਜਾਬ 'ਚ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Sunday, Feb 04, 2024 - 09:18 AM (IST)

ਸ਼੍ਰੀਨਗਰ/ਸ਼ਿਮਲਾ/ਕੁੱਲੂ (ਏਜੰਸੀਆਂ ਬਿਊਰੋ) – ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਉੱਚੇ ਖੇਤਰਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿਚ ਵੀ ਬਰਫਬਾਰੀ ਜਾਰੀ ਹੈ। ਪੰਜਾਬ ਤੇ ਹਰਿਆਣਾ ਵਿਚ ਠੰਢ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

PunjabKesari

ਇਹ ਵੀ ਪੜ੍ਹੋ :    Paytm : ਡਿਜੀਟਲ ਧੋਖਾਧੜੀ, KYC ਉਲੰਘਣਾ ਦੇ ਸੰਕੇਤ ਮਿਲਣ ਤੋਂ ਬਾਅਦ RBI ਨੇ ਬੈਂਕ 'ਤੇ ਲਗਾਈ ਪਾਬੰਦੀ

ਕਸ਼ਮੀਰ ਦੇ ਉੱਚੇ ਖੇਤਰਾਂ ਵਿਚ ਤੜਕੇ ਬਰਫਬਾਰੀ ਸ਼ੁਰੂ ਹੋ ਗਈ, ਉਥੇ ਹੀ ਦਿਨ ਚੜਨ ਦੇ ਨਾਲ ਵਾਦੀ ਦੇ ਮੈਦਾਨੀ ਇਲਾਕਿਅਾਂ ਵਿਚ ਵੀ ਬਰਫਬਾਰੀ ਹੋਈ। ਕਸ਼ਮੀਰ ਵਿਚ ਵਧੇਰੇ ਥਾਵਾਂ ’ਤੇ ਦਿਨ ਦਾ ਤਾਪਮਾਨ ਜ਼ੀਰੋ ਤੋਂ 3 ਡਿਗਰੀ ਸੈਲਸੀਅਸ ਦਰਮਿਅਾਨ ਰਹਿਣ ਦੀ ਸੰਭਾਵਨਾ ਹੈ। ਕਸ਼ਮੀਰ ਦੇ ਪਹਾੜੀ ਇਲਾਕਿਅਾਂ ਵਿਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਗੁਲਮਰਗ ਸਕੀਇੰਗ ਰਿਜ਼ਾਰਟ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਅਾ।

ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਤੋਂ ਬਾਅਦ ਦੁਸ਼ਵਾਰੀਅਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਅਾਂ ਹਨ। ਜਿਥੇ ਸ਼ੁੱਕਰਵਾਰ ਨੂੰ ਧੁੱਪ ਖਿੜਨ ਨਾਲ ਤਾਪਮਾਨ ਵਿਚ ਵਾਧਾ ਹੋਇਅਾ ਸੀ ਉਥੇ ਹੀ ਇਕ ਤਾਜ਼ਾ ਪੱਛਮੀ ਪ੍ਰਭਾਵ ਸਰਗਰਮ ਹੋਣ ਨਾਲ ਸ਼ਨੀਵਾਰ ਨੂੰ ਰਾਜਧਾਨੀ ਸ਼ਿਮਲਾ, ਧੁੰਧੀ, ਅੰਜਨੀ ਮਹਾਦੇਵ, ਸੋਲੰਗ, ਗੁਲਾਬਾ ਅਤੇ ਕੋਠੀ ਸਮੇਤ ਕਈ ਖੇਤਰਾਂ ਵਿਚ ਸਨੋਫਾਲ ਹੋਈ ਅਤੇ ਮੀਂਹ ਪਿਅਾ।

ਇਹ ਵੀ ਪੜ੍ਹੋ :   ਮੋਦੀ ਸਰਕਾਰ ਦਾ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫਾ, ਹਾਈਵੇਅ 'ਤੇ ਬਣਨਗੇ ਇਕ ਹਜ਼ਾਰ ਰੈਸਟ ਹਾਊਸ

ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਨੂੰ ਮੁੜ ਭਾਰੀ ਮੀਂਹ ਤੇ ਬਰਫਬਾਰੀ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਅਾ ਹੈ, ਿਜਸ ਤਹਿਤ ਚੰਬਾ, ਕੁੱਲੂ, ਕਿੰਨੌਰ, ਸ਼ਿਮਲਾ, ਮੰਡੀ, ਕਾਂਗੜਾ ਅਤੇ ਲਾਹੌਲ ਸਪਿਤੀ ਜ਼ਿਲਿਅਾਂ ਵਿਚ ਇਕ-ਦੋ ਥਾਵਾਂ ’ਤੇ ਗਰਜ ਦੇ ਨਾਲ ਗੜੇਮਾਰੀ ਅਤੇ ਭਾਰੀ ਬਰਫਬਾਰੀ ਦਾ ਖਦਸ਼ਾ ਪ੍ਰਗਟਾਇਅਾ ਗਿਅਾ ਹੈ। ਨਾਲ ਹੀ ਐਤਵਾਰ ਨੂੰ ਵਧੇਰੇ ਥਾਵਾਂ ’ਤੇ ਸੀਤ ਲਹਿਰ ਵੀ ਚੱਲੇਗੀ। ਸੂਬੇ ਵਿਚ ਸ਼ਨੀਵਾਰ ਸਵੇਰੇ 10 ਵਜੇ ਤੱਕ ਬਰਫਬਾਰੀ ਨਾਲ 4 ਨੈਸ਼ਨਲ ਹਾਈਵੇਅ ਅਤੇ 504 ਸੜਕਾਂ ਬੰਦ ਰਹੀਅਾਂ।

ਇਹ ਵੀ ਪੜ੍ਹੋ :    Europe 'ਚ UPI : ਹੁਣ Eiffel Tower 'ਤੇ ਜੇਬ 'ਚੋਂ ਨਹੀਂ mobile ਤੋਂ ਕਰ ਸਕੋਗੇ Payment

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News