ਹਿਮਾਚਲ ਤੇ ਉੱਤਰਾਖੰਡ ’ਚ ਬਰਫਬਾਰੀ, ਪੰਜਾਬ ਤੇ ਹਰਿਆਣਾ ’ਚ ਬੂੰਦਾਬਾਂਦੀ ਦੀ ਸੰਭਾਵਨਾ
Saturday, Feb 26, 2022 - 01:17 AM (IST)
ਸ਼ਿਮਲਾ/ਦੇਹਰਾਦੂਨ (ਰਾਜੇਸ਼, ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਨਾਲ ਲੱਗਦੇ ਸੈਲਾਨੀ ਕੇਂਦਰਾਂ ਕੁਫਰੀ, ਮਸ਼ੋਬਰਾ ਅਤੇ ਨਾਰਕੰਡਾ ’ਚ ਸ਼ੁੱਕਰਵਾਰ ਬਰਫਬਾਰੀ ਹੋਈ। ਸ਼ਿਮਲਾ ਸ਼ਹਿਰ ’ਚ ਪੂਰਾ ਦਿਨ ਤੇਜ਼ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ। ਨਾਲ ਹੀ ਮੀਂਹ ਵੀ ਪਿਆ। ਲਾਹੌਲ ਸਪਿਤੀ ’ਚ ਹੋਰ ਬਰਫਬਾਰੀ ਹੋਈ ਹੈ। ਬਰਫਬਾਰੀ ਕਾਰਨ ਪਹਾੜੀ ਖੇਤਰਾਂ ’ਚ ਕਈ ਸੜਕਾਂ ਬੰਦ ਹੋ ਗਈਆਂ ਹਨ ਜਿਸ ਕਾਰਨ ਆਵਾਜਾਈ ’ਤੇ ਮਾੜਾ ਅਸਰ ਪਿਆ ਹੈ। ਸੂਬਾਈ ਆਫਤ ਪ੍ਰਬੰਧਕੀ ਅਥਾਰਟੀ ਦੀ ਰਿਪੋਰਟ ਮੁਤਾਬਕ ਸੂਬੇ ’ਚ ਬਰਫਬਾਰੀ ਕਾਰਨ 227 ਸੜਕਾਂ ਅਤੇ 134 ਬਿਜਲੀ ਦੇ ਟ੍ਰਾਂਸਫਾਰਮਰ ਬੰਦ ਹਨ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਉਧਰ ਉੱਤਰਾਖੰਡ ਦੇ ਕੇਦਾਰਨਾਥ ਅਤੇ ਹੋਰ ਉੱਚੇ ਇਲਾਕਿਆਂ ’ਚ ਵੀਰਵਾਰ ਭਾਰੀ ਬਰਫਬਾਰੀ ਹੋਈ। ਕਈ ਨੀਂਵੇਂ ਇਲਾਕਿਆਂ ’ਚ ਬੱਦਲਾਂ ਦੀ ਗਰਜ-ਚਮਕ ਨਾਲ ਤੇਜ਼ ਮੀਂਹ ਪਿਆ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ’ਚ ਆਉਂਦੇ 48 ਘੰਟਿਆਂ ਦੌਰਾਨ ਕਿਤੇ-ਕਿਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਕੁਝ ਥਾਵਾਂ ’ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ।
ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।