ਸਨੈਚਿੰਗ ਕਰਨ ਆਏ ਸਨੈਚਰਾਂ ਨੂੰ ਲੋਕਾਂ ਨੇ ਫੜ ਕੇ ਪਹਿਲਾਂ ਚਾੜ੍ਹਿਆ ਕੁਟਾਪਾ, ਫਿਰ ਨੰਗਾ ਕਰ ਕੇ ਘੁੰਮਾਇਆ

Friday, Dec 23, 2022 - 03:22 AM (IST)

ਸਨੈਚਿੰਗ ਕਰਨ ਆਏ ਸਨੈਚਰਾਂ ਨੂੰ ਲੋਕਾਂ ਨੇ ਫੜ ਕੇ ਪਹਿਲਾਂ ਚਾੜ੍ਹਿਆ ਕੁਟਾਪਾ, ਫਿਰ ਨੰਗਾ ਕਰ ਕੇ ਘੁੰਮਾਇਆ

ਲੁਧਿਆਣਾ (ਰਾਮ)– ਲੁਟੇਰਿਆਂ ਵੱਲੋਂ ਸ਼ਹਿਰ ’ਚ ਕਿਤੇ ਨਾ ਕਿਤੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋਣ ਦੀਆਂ ਘਟਨਾਵਾਂ ਆਏ ਦਿਨ ਆਮ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਲੋਕ ਪੁਲਸ ਨੂੰ ਕੋਸਦੇ ਨਜ਼ਰ ਆਉਂਦੇ ਹਨ, ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਦਿਖਾਈ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ - 'ਕਾਂਗਰਸ ਮਾਡਲ' 'ਤੇ 'ਆਪ' ਨੇ ਕੱਸਿਆ ਤੰਜ, "ਤਿੰਨ ਮੰਤਰੀ ਜੇਲ੍ਹ 'ਚ, ਇਕ CM ਵਿਦੇਸ਼ ਤੇ ਇਕ ਭਾਜਪਾ 'ਚ ਭੱਜ ਗਿਆ"

ਕੁਝ ਇਸੇ ਤਰ੍ਹਾਂ ਹੀ ਭੀੜ ਦੇ ਗੁੱਸੇ ਦਾ ਸ਼ਿਕਾਰ ਮੋਤੀ ਨਗਰ ਖੇਤਰ ’ਚ 2 ਸਨੈਚਰ ਹੋਏ, ਜੋ ਇਕ ਵਿਅਕਤੀ ਤੋਂ ਮੋਬਾਇਲ ਸਨੈਚਿੰਗ ਕਰਦੇ ਸਮੇਂ ਫੜੇ ਗਏ। ਉੱਥੇ ਮੌਜੂਦ ਲੋਕਾਂ ਨੇ ਸਨੈਚਰਾਂ ਦਾ ਪਹਿਲਾਂ ਤਾਂ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਿਆ, ਫਿਰ ਨੰਗਾ ਕਰ ਕੇ ਵੱਖ-ਵੱਖ ਇਲਾਕਿਆਂ ’ਚ ਘੁੰਮਾਇਆ। ਸਨੈਚਰ ਹੱਥ ਜੋੜ ਜੋੜ ਕੇ ਮੁਆਫੀ ਮੰਗਦੇ ਰਹੇ ਪਰ ਲੋਕਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ।

PunjabKesari

ਲੋਕਾਂ ਦਾ ਮੰਨਣਾ ਸੀ ਕਿ ਇਨ੍ਹਾਂ ਪੁਲਸ ਦੇ ਹਵਾਲੇ ਕਰਨ ਦੀ ਬਜਾਏ ਨੰਗਾ ਕਰ ਕੇ ਸ਼ਹਿਰ ’ਚ ਘੁੰਮਾਉਣਾ ਚਾਹੀਦਾ ਤਾਂ ਕਿ ਸਨੈਚਿੰਗ ਅਤੇ ਚੋਰੀ ਬਾਰੇ ਭਵਿੱਖ ’ਚ ਸੋਚ ਵੀ ਨਾ ਸਕਣ ਅਤੇ ਹੋਰਾਂ ਨੂੰ ਵੀ ਸਬਕ ਮਿਲੇ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੀ ਧੀ ਨੇ ‘ਕੌਨ ਬਨੇਗਾ ਕਰੋੜਪਤੀ’ ਜੂਨੀਅਰ 'ਚ ਚਮਕਾਇਆ ਨਾਂ, 14 ਸਾਲਾ ਜਪਸਿਮਰਨ ਨੇ ਜਿੱਤੇ 50 ਲੱਖ ਰੁਪਏ

ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਵਾਰਦਾਤ ਕਰਨ ਆਏ ਸਨੈਚਰ ਨਸ਼ਾ ਕਰਨ ਦੇ ਆਦੀ ਹਨ। ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਸਨੈਚਿੰਗ ਕਰਦੇ ਸਨ। ਅੱਜ ਸਨੈਚਿੰਗ ਕਰਨ ਆਏ ਸਨ ਅਤੇ ਫੜੇ ਗਏ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦੀ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਪਾਈ ਹੈ। ਸਨੈਚਰਾਂ ਦੀ ਹੁਣ ਤੱਕ ਪਛਾਣ ਨਹੀਂ ਹੋਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News