ਮੋਟਰਸਾਈਕਲ ਸਵਾਰ ਗਹਿਣੇ ਲੈ ਕੇ ਫਰਾਰ
Friday, Aug 31, 2018 - 02:59 AM (IST)

ਫ਼ਰੀਦਕੋਟ, (ਰਾਜਨ)- ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅੱਜ ਇੱਥੇ ਦਿਨ-ਦਿਹਾਡ਼ੇ ਇਕ ਮੋਪਡ ਸਵਾਰ ਲਡ਼ਕੀ ਨੂੰ ਗੋਲੀ ਮਾਰਨ ਦਾ ਡਰਾਵਾ ਦੇ ਕੇ ਸੋਨੇ ਦੇ ਗਹਿਣੇ ਲਵਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨਿਊ ਕੈਂਟ ਰੋਡ ਨਿਵਾਸੀ ਵਿਮਲ ਪਤਨੀ ਅਭਿਸ਼ੇਕ ਨੇ ਦੱਸਿਆ ਕਿ ਉਹ ਮੋਪਡ ’ਤੇ ਸਵਾਰ ਹੋ ਕੇ ਸਥਾਨਕ ਕੋਟਕਪੂਰਾ ਰੋਡ ’ਤੇ ਜਾ ਰਹੀ ਸੀ ਕਿ ਇਸ ਦੌਰਾਨ ਇਕ ਪਲਸਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਪਹਿਲਾਂ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨੀ ਝਪਟ ਲਈ ਅਤੇ ਇਸ ਤੋਂ ਬਾਅਦ ਗੋਲੀ ਮਾਰਨ ਦਾ ਡਰਾਵਾ ਦੇ ਕੇ ਉਸ ਦੀ ਸੋਨੇ ਦੀ ਅੰਗੂਠੀ ਅਤੇ ਚੂਡ਼ੀਆਂ ਲਵਾ ਕੇ ਨਾਲ ਲੈ ਗਏ।