ਝਪਟਮਾਰ ਸੋਨੇ ਦੀ ਚੇਨ ਖੋਹ ਕੇ ਫਰਾਰ
Saturday, Aug 25, 2018 - 06:19 AM (IST)

ਪਟਿਆਲਾ, (ਬਲਜਿੰਦਰ)-ਸਿਵਲ ਲਾਈਨ ਥਾਣੇ ਅਧੀਨ ਪੈਂਦੇ ਇਲਾਕੇ 24 ਨੰਬਰ ਫਾਟਕ ਕੋਲੋਂ ਮਹਿਲਾ ਦੇ ਗਲ ਵਿਚ ਪਾਈ ਸੋਨੇ ਦੀ ਚੇਨ ਖੋਹ ਕੇ ਝਪਟਮਾਰ ਫਰਾਰ ਹੋ ਗਏ। ਇਸ ਦੀ ਕੀਮਤ 45 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਪੀੜਤ ਮਹਿਲਾ ਬੀਨਾ ਰਾਧਾ ਕ੍ਰਿਸ਼ਨਾ ਪਤਨੀ ਰਾਧਾ ਕ੍ਰਿਸ਼ਨਾ ਵਾਸੀ ਮਜੀਠੀਆ ਕਪਾਰਟਮੈਂਟ ਆਈ. ਟੀ. ਆਈ. ਰੋਡ ਪਟਿਆਲਾ ਨੇ ਪੁਲਸ ਨੂੰ ਸ਼ਿਕਾÎਇਤ ਦਰਜ ਕਰਵਾਈ ਸੀ ਕਿ ਉਹ 24 ਨੰਬਰ ਫਾਟਕ ਦੇ ਕੋਲ ਜਾ ਰਹੀ ਸੀ, ਜਿੱਥੇ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਸ ਦੇ ਗਲ ਵਿਚ ਪਾਈ ਹੋਈ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 379-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।