ਅੰਮ੍ਰਿਤਸਰ ਹਵਾਈ ਅੱਡੇ ''ਤੇ ਡੇਢ ਕਿੱਲੋ ਸੋਨੇ ਦੀ ਪੇਸਟ ਬਰਾਮਦ, ਮੁਲਾਜ਼ਮਾਂ ਤੇ ਸਮੱਗਲਰਾਂ ਦੀ ਮਿਲੀਭੁਗਤ ਦਾ ਖ਼ਦਸ਼ਾ
Tuesday, Oct 31, 2023 - 06:33 PM (IST)
ਅੰਮ੍ਰਿਤਸਰ (ਨੀਰਜ)- ਐੱਸ. ਜੀ. ਆਰ. ਡੀ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡੀ. ਆਰ. ਆਈ. ਦੀ ਟੀਮ ਵੱਲੋਂ ਕਸਟਮ ਵਿਭਾਗ ਤੋਂ ਡੇਢ ਕਿੱਲੋ ਸੋਨੇ ਦੀ ਪੇਸਟ ਬਰਾਮਦ ਕਰਨ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਹਵਾਈ ਅੱਡੇ ’ਤੇ ਤਾਇਨਾਤ ਸੁਰੱਖਿਆ ਏਜੰਸੀਆਂ ਦੀ ਕੋਈ ਨਾ ਕੋਈ ਭੂਮਿਕਾ ਹੈ। ਸਮੱਗਲਿੰਗ ਨੂੰ ਰੋਕਣ ਲਈ ਕਿਸੇ ਏਜੰਸੀ ਦੇ ਕਰਮਚਾਰੀ ਦੀ ਲਾਪ੍ਰਵਾਹੀ ਜਾਂ ਮਿਲੀਭੁਗਤ ਦਾ ਸ਼ੱਕ ਹੈ, ਕਿਉਂਕਿ ਬੀਤੇ ਦਿਨ ਵੀ ਇੱਕ ਸਮੱਗਲਰਰ ਏਅਰਪੋਰਟ ਤੋਂ 519 ਗ੍ਰਾਮ ਸੋਨਾ ਲੈ ਕੇ ਕਸਟਮ ਵਿਭਾਗ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਪਰ ਜਦੋਂ ਪੁਲਸ ਥਾਣਾ ਏਅਰਪੋਰਟ ਤੋਂ ਸਮੱਗਲਰ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਤਾਂ ਸਾਰੀ ਕਹਾਣੀ ਦਾ ਪਰਦਾਫਾਸ਼ ਹੋ ਗਿਆ, ਮਾਮਲਾ ਭਾਵੇਂ ਕੁਝ ਵੀ ਹੋਵੇ ਹਾਲਾਂਕਿ ਇਹ ਸਾਬਤ ਹੋ ਗਿਆ ਹੈ ਕਿ ਏਅਰਪੋਰਟ ’ਤੇ ਸੋਨੇ ਦੀ ਸਮੱਗਲਿੰਗ ਅਜੇ ਵੀ ਹੋ ਰਹੀ ਹੈ। ਹਾਲਾਂਕਿ ਕਸਟਮ ਵਿਭਾਗ ਹਰ ਰੋਜ਼ ਵੱਖ-ਵੱਖ ਮਾਮਲਿਆਂ ਵਿਚ ਸੋਨਾ ਸਮੱਗਲਰਾਂ ਨੂੰ ਫੜ ਰਿਹਾ ਹੈ, ਪਰ ਸੰਭਾਵਨਾ ਇਹ ਵੀ ਹੈ ਕਿ ਏਅਰਪੋਰਟ ਦੇ ਅੰਦਰ ਸੋਨੇ ਦੀ ਸਮੱਗਲਿੰਗ ਕਰਨ ਵਾਲੀਆਂ ਕੋਈ ਕਾਲੀਆਂ ਭੇਡਾਂ ਹਨ। ਉਹ ਕਿਸੇ ਨਾ ਕਿਸੇ ਸਰਕਾਰੀ ਵਿਭਾਗ ਵਿਚ ਤਾਇਨਾਤ ਹੈ ਅਤੇ ਸਮੱਗਲਰਾਂ ਨਾਲ ਮਿਲੀਭੁਗਤ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ
ਪਹਿਲਾਂ ਵੀ ਫੜੇ ਜਾ ਚੁੱਕੇ ਹਨ ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀ
ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਸੋਨੇ ਸਮੱਗਲਿੰਗ ਕੋਈ ਨਹੀਂ ਗੱਲ ਨਹੀਂ ਹੈ ਪਰ ਹਰ ਵਾਰ ਕਿਸੇ ਨਾ ਕਿਸੇ ਸਰਕਾਰੀ ਵਿਭਾਗ ਦਾ ਕੋਈ ਨਾ ਕੋਈ ਅਧਿਕਾਰੀ ਜਾਂ ਕਰਮਚਾਰੀ ਸੋਨਾ ਸਮੱਗਲਰਾਂ ਦੀ ਮਿਲੀਭੁਗਤ ਨਾਲ ਫੜਿਆ ਜਾਂਦਾ ਹੈ। ਖੁਦ ਕਸਟਮ ਵਿਭਾਗ, ਏਅਰਪੋਰਟ ਅਥਾਰਟੀ ਅਤੇ ਐਰੋ ਬ੍ਰਿਜ ਸੰਚਾਲਕ ਇੱਥੋਂ ਤੱਕ ਕਿ ਬੱਸ ਡਰਾਈਵਰ ਤੱਕ ਸਮੱਗਲਰਾਂ ਦੀ ਮਿਲੀਭੁਗਤ ਨਾਲ ਫੜੇ ਗਏ ਹਨ। ਸਮੱਗਲਰਾਂ ਵੱਲੋਂ ਹਰ ਵਾਰ ਕਿਸੇ ਨਾ ਕਿਸੇ ਵਿਭਾਗ ਦੇ ਮੁਲਾਜ਼ਮ ਨੂੰ ਵਸੀਲੇ ਵਜੋਂ ਵਰਤਿਆ ਜਾਂਦਾ ਹੈ ਅਤੇ ਸਮੱਗਲਿੰਗ ਦੀ ਇਹ ਖੇਡ ਅੱਜ ਤੱਕ ਜਾਰੀ ਹੈ।
ਇਹ ਵੀ ਪੜ੍ਹੋ- ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ
ਵੱਡੇ ਸਮੱਗਲਰਾਂ ਨੂੰ ਵੀ ਕਸਟਮ ਅਧਿਕਾਰੀ ਦੇ ਦਿੰਦੇ ਹਨ ਜ਼ਮਾਨਤ
ਭਾਵੇਂ ਸੋਨੇ ਦੀ ਸਮੱਗਲਿੰਗ ਦੇ ਮਾਮਲੇ ਵਿੱਚ ਕਸਟਮ ਐਕਟ 1962 ਕਾਫ਼ੀ ਸਖ਼ਤ ਹੈ, ਫਿਰ ਵੀ ਵੱਡੇ ਮਾਮਲਿਆਂ ਵਿਚ ਜਿਨ੍ਹਾਂ ਵਿਚ 50 ਲੱਖ ਤੋਂ 1 ਕਰੋੜ ਰੁਪਏ ਤੱਕ ਦਾ ਸੋਨਾ ਫੜਿਆ ਜਾਂਦਾ ਹੈ, ਵਿਭਾਗ ਵਲੋਂ ਸਮੱਗਲਰ ਨੂੰ ਮੌਕੇ ’ਤੇ ਹੀ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਅਤੇ ਜੇਲ੍ਹ ਨਹੀਂ ਭੇਜਿਆ ਜਾਂਦਾ ਹੈ। ਕਾਨੂੰਨ ਦੀ ਢਿੱਲ ਕਾਰਨ ਸੋਨੇ ਦੀ ਸਮੱਗਲਿੰਗ ਵਿੱਚ ਸ਼ਾਮਲ ਕੈਰੀਅਰ ਵੀ ਬੇਖੋਫ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਫੜੇ ਜਾਣ ਦਾ ਡਰ ਨਹੀਂ ਰਹਿੰਦਾ, ਕਿਉਂਕਿ ਫੜੇ ਜਾਣ ’ਤੇ ਵੀ ਉਨ੍ਹਾਂ ਨੂੰ ਮੌਕੇ ’ਤੇ ਹੀ ਜ਼ਮਾਨਤ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ-ਕਦੇ ਨਸ਼ੇ ਦੇ ਟੀਕਿਆਂ ਨਾਲ ਵਿੰਨ੍ਹ ਲਿਆ ਸੀ ਸਰੀਰ, ਹੁਣ ਪ੍ਰਾਪਤ ਕੀਤਾ ਆਈਕਨ ਆਫ਼ ਇੰਡੀਆ ਐਵਾਰਡ
ਪੱਗੜੀ ’ਚ ਸੋਨਾ ਲਿਆਉਣ ਵਾਲੇ ਨੂੰ ਵੀ ਮੌਕੇ ’ਤੇ ਮਿਲੀ ਜ਼ਮਾਨਤ
ਬੀਤੇ ਦਿਨ ਕਸਟਮ ਵਿਭਾਗ ਨੇ 55 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ, ਜਿਸ ਨੂੰ ਲਿਆਉਣ ਵਾਲਾ ਕੈਰੀਅਰ ਆਪਣੀ ਪੱਗੜੀ ਵਿਚ ਪੇਸਟ ਫੋਮ ਵਿਚ ਸੋਨਾ ਲੁਕਾ ਕੇ ਲਿਆਇਆ ਸੀ, ਪਰ ਵਿਭਾਗ ਵੱਲੋਂ ਉਸ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ। ਜਾਣਕਾਰੀ ਅਨੁਸਾਰ ਫੜਿਆ ਗਿਆ ਸਮੱਗਲਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਕਿਸੇ ਇਲਾਕੇ ਦਾ ਵਸਨੀਕ ਹੈ, ਹਾਲਾਂਕਿ ਵਿਭਾਗ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਲਈ ਕੰਮ ਕਰਦਾ ਸੀ।
ਦੁਬਈ ਬਣ ਚੁੱਕਿਆ ਹੈ ਸੋਨੇ ਦੀ ਹੱਬ
ਅਰਬ ਦੇਸ਼ਾਂ ਵਿੱਚ ਦੁਬਈ ਇਸ ਸਮੇਂ ਸੋਨੇ ਦੀ ਹੱਬ ਬਣ ਚੁੱਕਿਆ ਹੈ ਅਤੇ ਇੱਥੋਂ ਦਾ ਸੋਨਾ 24 ਕੈਰੇਟ ਦੀ ਵਧੀਆ ਕੁਆਲਿਟੀ ਦਾ ਹੋਣ ਕਾਰਨ ਜ਼ਿਆਦਾਤਰ ਸਮੱਗਲਰ ਦੁਬਈ ਤੋਂ ਹੀ ਸੋਨਾ ਲੈ ਕੇ ਆਉਂਦੇ ਹਨ। ਇਸ ਲਈ ਦੁਬਈ ਇਸ ਸਮੇਂ ਸੋਨੇ ਦੀ ਹੱਬ ਬਣ ਚੁੱਕਿਆ ਹੈ। ਡੀ. ਆਰ. ਆਈ ਅਤੇ ਕਸਟਮ ਵਿਭਾਗ ਵਲੋਂ ਟ੍ਰੇਸ ਕੀਤੇ ਗਏ ਕੁਝ ਮਾਮਲਿਆਂ ਵਿੱਚ ਤਾ ਸੋਨੇ ਦੀ ਖੇਪ ਨੂੰ ਜ਼ਹਾਜ ਦੇ ਅੰਦਰ ਯਾਤਰੀ ਸੀਟ ਦੇ ਹੇਠਾ ਪਹੁੰਚਾ ਦਿੱਤਾ ਜਾਂਦਾ ਰਿਹਾ। ਇਸ ਲਈ ਦੁਬਈ ਅਤੇ ਸ਼ਾਰਜਾਹ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਸਾਰੀਆਂ ਸੁਰੱਖਿਆ ਏਜੰਸੀਆਂ ਦੀ ਤਿੱਖੀ ਨਜ਼ਰ ਰਹਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8