ਸਮੱਗਲਿੰਗ ਦੇ ਮਾਮਲੇ ਦੀ ਜਾਂਚ ਲਈ ਗਈ ਟੀਮ ’ਤੇ ਔਰਤਾਂ ਨੇ ਕੀਤਾ ਹਮਲਾ

Wednesday, Dec 30, 2020 - 02:27 PM (IST)

ਸਮੱਗਲਿੰਗ ਦੇ ਮਾਮਲੇ ਦੀ ਜਾਂਚ ਲਈ ਗਈ ਟੀਮ ’ਤੇ ਔਰਤਾਂ ਨੇ ਕੀਤਾ ਹਮਲਾ

ਸਾਹਨੇਵਾਲ/ਕੁਹਾੜਾ  (ਜ.ਬ.) ਨਸ਼ਾ ਸਮੱਗਲਿੰਗ ਦੇ ਇਕ ਮਾਮਲੇ ’ਚ ਐਂਟੀਨਾਰਕੋਟਿਕ ਸੈੱਲ ਦੀ ਪੁਲਸ ਟੀਮ ਜਦੋਂ ਸਾਹਨੇਵਾਲ ਨੇੜਲੇ ਪਿੰਡ ਬਿਲਗਾ ਪਹੁੰਚੀ ਤਾਂ ਕਥਿਤ ਨਸ਼ਾ ਸਮੱਗਲਰ ਦੀ ਪਤਨੀ ਨੇ ਆਪਣੀ ਇਕ ਹੋਰ ਸਾਥਣ ਨਾਲ ਮਿਲ ਕੇ ਪੁਲਸ ਟੀਮ ਉੱਪਰ ਹੀ ਹਮਲਾ ਕਰ ਦਿੱਤਾ | ਪੁਲਸ ਦੇ ਮਰਦ ਮੁਲਾਜ਼ਮਾਂ ਨੇ ਔਰਤਾਂ ਦੀ ਇੱਜ਼ਤ ਰੱਖਦਿਆਂ ਕੋਈ ਵੀ ਵਿਰੋਧ ਨਹੀਂ ਕੀਤਾ, ਜਿਸ ਦਾ ਫਾਇਦਾ ਉਠਾ ਕੇ ਦੋਵੇਂ ਔਰਤਾਂ ਨੇ ਲਗਾਤਾਰ ਪੁਲਸ ਮੁਲਾਜ਼ਮਾਂ ਨੂੰ ਜ਼ਲੀਲ ਕਰਨਾ ਜਾਰੀ ਰੱਖਿਆ। ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਐਂਟੀਨਾਰਕੋਟਿਕ ਸੈੱਲ ਦੀ ਟੀਮ ਦੇ ਸਿਪਾਹੀ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਦੋ ਔਰਤਾਂ ਅਤੇ ਇਕ ਹਮਲਾਵਰ ਨੌਜਵਾਨ ਖਿਲਾਫ਼ ਡਿਊਟੀ ’ਚ ਵਿਘਨ ਪਾਉਣ, ਵਰਦੀ ਪਾੜਨ ਅਤੇ ਹੋਰ ਦੋਸ਼ਾਂ ਸਮੇਤ ਮਾਮਲਾ ਦਰਜ ਕਰ ਲਿਆ |

ਇਹ ਵੀ ਪੜ੍ਹੋ : ਜਲੰਧਰ ’ਚ ਰਵਨੀਤ ਬਿੱਟੂ ਖ਼ਿਲਾਫ਼ ਫੁਟਿਆ ਭਾਜਪਾ ਦਾ ਗੁੱਸਾ, ਪੁਤਲਾ ਸਾੜ ਕੀਤਾ ਰੋਸ ਪ੍ਰਦਰਸ਼ਨ

ਸਿਪਾਹੀ ਰਣਜੀਤ ਸਿੰਘ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਥਾਣੇਦਾਰ ਹਰਜਾਪ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਸਮੇਤ ਪਿੰਡ ਬਿਲਗਾ ’ਚ ਜਸਪ੍ਰੀਤ ਸਿੰਘ ਦੇ ਘਰ ਇਕ ਮਾਮਲੇ ’ਚ ਪੁੱਛ-ਪੜਤਾਲ ਲਈ ਪਹੁੰਚੇ ਸਨ | ਜਦੋਂ ਉਸ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਇਕ ਔਰਤ ਬਾਹਰ ਆਈ, ਜਿਸ ਦਾ ਨਾਂ ਲਵਪ੍ਰੀਤ ਕੌਰ ਸੀ, ਨੂੰ ਜਦੋਂ ਜਸਪ੍ਰੀਤ ਬਾਰੇ ਪੁੱਛਿਆ ਤਾਂ ਉਹ ਰਣਜੀਤ ਨਾਲ ਕਥਿਤ ਹੱਥੋਪਾਈ ਕਰਨ ਲੱਗੀ, ਜਿਸ ਨੇ ਆਪਣੀ ਇਕ ਹੋਰ ਸਾਥੀ ਔਰਤ ਗੁਰਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ ਨੂੰ ਵੀ ਬੁਲਾ ਲਿਆ | ਜਿਸ ਦੇ ਕੁਝ ਦੇਰ ’ਚ ਹੀ ਜਸਪ੍ਰੀਤ ਵੀ ਘਰ ਤੋਂ ਬਾਹਰ ਆ ਗਿਆ ਅਤੇ ਪੁਲਸ ਟੀਮ ਨਾਲ ਹੱਥੋਪਾਈ ਕਰਨ ਲੱਗਾ | ਥਾਣਾ ਸਾਹਨੇਵਾਲ ਦੀ ਪੁਲਸ ਨੇ ਜਸਪ੍ਰੀਤ, ਉਸ ਦੀ ਪਤਨੀ ਲਵਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ | ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ |

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ’ਚ ਐੱਸ. ਸੀ. ਭਾਈਚਾਰੇ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ : ਢੀਂਡਸਾ   

 


author

Anuradha

Content Editor

Related News