ਅੰਤਰਰਾਜੀ ਸਮੱਗਲਰ ਤਿੰਨ ਕਿਲੋ ਅਫੀਮ ਸਮੇਤ ਗ੍ਰਿਫਤਾਰ
Sunday, Apr 03, 2022 - 04:12 PM (IST)

ਫਿਰੋਜ਼ਪੁਰ (ਮਲਹੋਤਰਾ) : ਪੁਲਸ ਨੇ ਸੂਚਨਾ ਦੇ ਆਧਾਰ ’ਤੇ ਨਾਕਾ ਲਗਾ ਕੇ ਅੰਤਰਰਾਸ਼ਟਰੀ ਸਮੱਗਲਰ ਨੂੰ ਤਿੰਨ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਲੱਖੋਕੇ ਬਹਿਰਾਮ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੰਜੀਵ ਰੌਸ਼ਨ ਵਾਸੀ ਛੱਪਰਾ ਬਿਹਾਰ ਬਾਹਰੀ ਰਾਜਾਂ ਤੋਂ ਅਫੀਮ ਮੰਗਵਾ ਕੇ ਇੱਥੇ ਸਪਲਾਈ ਕਰਦਾ ਹੈ। ਪਤਾ ਲੱਗਾ ਸੀ ਕਿ ਇਸ ਸਮੇਂ ਉਹ ਮਮਦੋਟ ਤੋਂ ਲਿੰਕ ਰੋਡ ਰਸਤੇ ਲੱਖੋ ਕੇ ਬਹਿਰਾਮ ਵੱਲ ਨੂੰ ਆ ਰਿਹਾ ਹੈ।
ਸੂਚਨਾ ਦੇ ਆਧਾਰ ’ਤੇ ਨਾਕਾ ਲਗਾਇਆ ਹੋਇਆ ਸੀ ਤਾਂ ਵਰਨਾ ਗੱਡੀ ਵਿਚ ਸ਼ੱਕੀ ਹਾਲਤ ਵਿਚ ਆ ਰਹੇ ਉਕਤ ਸੰਜੀਵ ਰੌਸ਼ਨ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਤਿੰਨ ਕਿੱਲੋ ਅਫੀਮ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਦੋਸ਼ੀ ਖ਼ਿਲਾਫ ਐੱਨ.ਡੀ.ਪੀ.ਐੇਸ. ਐਕਟ ਦੇ ਅਧੀਨ ਪਰਚਾ ਦਰਜ ਕਰਨ ਉਪਰੰਤ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।