ਪੁਲਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਤੇ ਪਿਸਤੌਲ ਸਣੇ ਨਾਮੀ ਤਸਕਰ ਗ੍ਰਿਫ਼ਤਾਰ

Wednesday, Jul 22, 2020 - 07:04 PM (IST)

ਪੁਲਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਤੇ ਪਿਸਤੌਲ ਸਣੇ ਨਾਮੀ ਤਸਕਰ ਗ੍ਰਿਫ਼ਤਾਰ

ਕਪੂਰਥਲਾ/ਸੁਲਤਾਨਪੁਰ ਲੋਧੀ (ਮਹਾਜਨ, ਸੁਰਿੰਦਰ ਸਿੰਘ ਸੋਢੀ)— ਕਪੂਰਥਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਹਿਮ ਕਾਰਵਾਈ ਤਹਿਤ ਪੁਲਸ ਨੇ ਹੈਰੋਇਨ, ਨਜ਼ਾਇਜ ਪਿਸਤੌਲ, ਜਿੰਦਾ ਕਾਰਤੂਸਾਂ ਸਣੇ ਇਕ ਨਾਮੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਉਸ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪਛਾਣ ਕਰ ਲਈ ਗਈ ਹੈ। ਐੱਸ. ਐੱਸ. ਪੀ. ਕਪੂਰਥਲਾ ਸ. ਸਤਿੰਦਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਤਲਵੰਡੀ ਚੌਧਰੀਆਂ ਪੁਲ ’ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਫਰਾਰ ਹੋ ਗਿਆ ਜਦਕਿ ਪਿੱਛੇ ਬੈਠਾ ਨੌਜਵਾਨ ਡਿੱਗ ਪਿਆ, ਜਿਸ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਜੋਤੀਸਰ ਕਲੋਨੀ, ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। 
ਇਹ ਵੀ ਪੜ੍ਹੋ: ਕੋਰੋਨਾ ਪੀੜਤ ਦੇ ਸਸਕਾਰ ਮੌਕੇ ਸਾਹਮਣੇ ਆਈ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ, ਪਈਆਂ ਭਾਜੜਾਂ

PunjabKesari

ਉਸ ਕੋਲੋਂ ਬਰਾਮਦ ਕੀਤੀ ਗਈ ਕਿੱਟ ਦੀ ਤਲਾਸ਼ੀ ਲੈਣ ’ਤੇ ਇਕ ਕਿਲੋ 10 ਗ੍ਰਾਮ ਹੈਰੋਇਨ, ਉਸ ਦੇ ਡੱਬ ’ਚੋਂ ਇਕ ਪਿਸਤੌਲ 7.65 ਬੋਰ 32, ਇਕ ਮੈਗਜ਼ੀਨ, 7 ਜ਼ਿੰਦਾ ਕਾਰਤੂਸ 7.65 ਬੋਰ 32 ਦੇ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੁਗਨੂੰ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੱਥੂਪੁਰ, ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜ੍ਹੋ: ਫਿਲੌਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਬਾਜ਼ਾਰ 'ਚ ਭਿੜੇ ਨੌਜਵਾਨ

ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਖ਼ਿਲਾਫ਼ ਪਹਿਲਾਂ ਵੀ ਸੰਗੀਨ ਅਪਰਾਧਾਂ ਦੇ ਅਨੇਕਾਂ ਮਾਮਲੇ ਦਰਜ ਹਨ, ਜਿਸ ’ਚ ਥਾਣਾ ਫਿਲੌਰ ਵਿਖੇ ਅਸਲਾ ਐਕਟ ਤਹਿਤ 31 ਅਕਤੂਬਰ 2019 ਨੂੰ ਦਰਜ ਕੇਸ, ਜਲੰਧਰ ਵਿਖੇ ਹਰਪ੍ਰੀਤ ਸਿੰਘ ਉਰਫ ਚਿੰਟੂ ਦਾ ਕਤਲ ਕਰਨ ਸਬੰਧੀ ਅਤੇ ਜੰਡਿਆਲਾ ਗੁਰੂ ਵਿਖੇ ਇਕ ਵਿਅਕਤੀ ਨੂੰ ਕਤਲ ਕਰਨ ਦੇ ਮਕਸਦ ਨਾਲ ਫਾਇਰ ਕਰਨ ਸਬੰਧੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ, ਬਜ਼ੁਰਗ ਨੇ ਤੋੜਿਆ ਦਮ

ਐੱਸ. ਐੱਸ. ਪੀ. ਨੇ ਦਸਿਆ ਕਿ ਇਹ ਵਿਅਕਤੀ ਉਪਰੋਕਤ ਦਿੱਤੇ ਮਾਮਲਿਆਂ ’ਚ ਵੱਖ-ਵੱਖ ਥਾਣਿਆਂ ਨੂੰ ਲੋੜੀਂਦਾ ਸੀ, ਜਿਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਫਰਾਰ ਹੋਏ ਵਿਅਕਤੀ ਨੂੰ ਵੀ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਜੁਗਰਾਜ ਸਿੰਘ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸ ਨੂੰ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਵਾਲੇ ਦੇ ਨਾਲ-ਨਾਲ ਨਸ਼ੇ ਦੇ ਗਾਹਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਜੁਗਰਾਜ ਸਿੰਘ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸ ਨੂੰ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਵਾਲੇ ਦੇ ਨਾਲ-ਨਾਲ ਨਸ਼ੇ ਦੇ ਗਾਹਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ।


author

shivani attri

Content Editor

Related News