ਲੁਧਿਆਣਾ ''ਚ ਵਧਿਆ ''ਸਮੋਗ'' ਦਾ ਕਹਿਰ, ਰਾਤ ''ਚ ਬਦਲਿਆ ਦਿਨ

Saturday, Nov 02, 2019 - 11:41 AM (IST)

ਲੁਧਿਆਣਾ ''ਚ ਵਧਿਆ ''ਸਮੋਗ'' ਦਾ ਕਹਿਰ, ਰਾਤ ''ਚ ਬਦਲਿਆ ਦਿਨ

ਲੁਧਿਆਣਾ (ਸਲੂਜਾ) : ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪਰਾਲੀ ਸਾੜੇ ਜਾਣਾ ਲਗਾਤਾਰ ਜਾਰੀ ਹੈ, ਜਿਸ ਨਾਲ ਸਮੋਗ ਦਾ ਕਹਿਰ ਪਿਛਲੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਵਧਣ ਲੱਗਾ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਸਵੇਰ ਦੇ 11 ਵੱਜਦੇ ਹੀ ਲੁਧਿਆਣਾ 'ਚ ਦਿਨ, ਰਾਤ 'ਚ ਤਬਦੀਲ ਹੋ ਗਿਆ। ਚਾਰੇ ਪਾਸੇ ਫੈਲੇ ਧੂੰਏਂ ਨਾਲ ਅੱਖਾਂ 'ਚ ਜਲਣ ਹੋਣ ਲੱਗੀ। ਵਿਜ਼ੀਬਿਲਟੀ ਦੇ ਘੱਟ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਣ ਲੱਗੀ ਹੈ।
ਕੀ ਰਿਹਾ ਤਾਪਮਾਨ ਦਾ ਮਿਜ਼ਾਜ
ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ
ਘੱਟੋ-ਘੱਟ ਤਾਪਮਾਨ 15.5 ਡਿਗਰੀ ਸੈਲਸੀਅਸ
ਸਵੇਰ ਸਮੇਂ ਹਵਾ 'ਚ ਨਮੀ ਦੀ ਮਾਤਰਾ 94 ਫੀਸਦੀ
ਸ਼ਾਮ ਸਮੇਂ ਹਵਾ 'ਚ ਨਮੀ ਦੀ ਮਾਤਰਾ 39 ਫੀਸਦੀ
ਕਿਵੇਂ ਦਾ ਰਹੇਗਾ ਮੌਸਮ ਦਾ ਮਿਜ਼ਾਜ
ਪੀ. ਏ. ਯੂ. ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਬਣ ਰਹੀ ਹੈ।

 


author

Babita

Content Editor

Related News