ਇਨ੍ਹਾਂ ਨੂੰ ਮਿਲੇਗਾ ਕੈਪਟਨ ਵਾਲਾ ਸਮਾਰਟ ਫੋਨ, ਦੇਖੋ ਵੀਡੀਓ 'ਚ ਪੂਰੀ ਖਬਰ
Monday, Dec 30, 2019 - 08:29 AM (IST)
ਜਲੰਧਰ— ਪੰਜਾਬ ਸਰਕਾਰ ਆਖਰ ਹੁਣ ਸੂਬੇ ਦੇ ਸਰਕਾਰੀ ਸਕੂਲਾਂ 'ਚ ਸਾਲ 2019–2020 ਦੌਰਾਨ 11ਵੀਂ ਤੇ 12ਵੀਂ ਜਮਾਤ 'ਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਸਮਾਰਟ ਫੋਨ ਵੰਡੇਗੀ। ਇਸ ਬਾਰੇ ਪੰਜਾਬ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਸੋਧ ਕਰ ਦਿੱਤੀ ਹੈ। ਇਸੇ ਹਫਤੇ ਹੀ ਪੰਜਾਬ ਸਰਕਾਰ ਨੇ 8 ਫਰਵਰੀ 2019 ਦੇ ਪੰਜਾਬ ਸਮਾਰਟ ਕੁਨੈਕਟ ਸਕੀਮ ਬਾਰੇ ਨੋਟੀਫਿਕੇਸ਼ਨ ਦੀ ਧਾਰਾ 4 ਅਤੇ 5 ਵਿੱਚ ਸੋਧ ਕੀਤੀ ਹੈ।
ਧਾਰਾ 4 ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਵਿੱਚ ਪੜ੍ਹ ਰਹੇ ਰੈਗੂਲਰ ਵਿਦਿਆਰਥੀਆਂ ਜਾਂ ਸਰਕਾਰੀ ਆਈ. ਟੀ. ਆਈ., ਪੌਲੀਟੈਕਨੀਕ ਜਾਂ ਕਾਲਜਾਂ ਵਿੱਚ ਅੰਡਰ–ਗ੍ਰੈਜੂਏਟ ਕੋਰਸ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਰੈਗੂਲਰ ਵਿਦਿਆਰਥੀਆਂ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ ਉਨ੍ਹਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਲਡ਼ਕਿਆਂ ’ਚ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗਾ ਜਿਹਡ਼ੇ 12ਵੀਂ ’ਚ ਪਡ਼੍ਹਦੇ ਹਨ, ਯਾਨੀ 11ਵੀਂ ’ਚ ਪਡ਼੍ਹਨ ਵਾਲੇ ਲਡ਼ਕਿਆਂ ਨੂੰ ਫਿਲਹਾਲ ਇਹ ਫੋਨ ਨਹੀਂ ਮਿਲੇਗਾ।
ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਵੰਡਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਨੇ ਹੁਣ ਇਸ 'ਤੇ ਕਈ ਸ਼ਰਤਾਂ ਦੀ ਝੜੀ ਲਾ ਦਿੱਤੀ ਹੈ।
ਪੰਜਾਬ ਕਾਂਗਰਸ ਨੇ 20 ਨਵੰਬਰ 2016 ਨੂੰ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਸੱਤਾ 'ਚ ਆਉਂਦਿਆਂ ਹੀ 100 ਦਿਨਾਂ ਅੰਦਰ 18–35 ਸਾਲਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਦਿੱਤੇ ਜਾਣਗੇ ਪਰ ਹੁਣ ਤਕ ਇਸ ਨੂੰ ਪੂਰਾ ਨਹੀਂ ਕਰ ਸਕੀ। ਵਿਧਾਨ ਸਭਾ ਚੋਣਾਂ ਦੌਰਾਨ 30 ਲੱਖ ਨੌਜਵਾਨਾਂ ਨੇ ਸਮਾਰਟ ਫੋਨ ਲਈ ਫਾਰਮ ਭਰੇ ਸਨ।