ਜਲੰਧਰ: ਸਮਾਰਟ ਸਿਟੀ ਕੰਪਨੀ ਨੇ ਚੌਰਾਹਿਆਂ ਸਬੰਧੀ ਪ੍ਰਾਜੈਕਟ ’ਚ ਕੀਤਾ ਵੱਡਾ ਬਦਲਾਅ

Sunday, Aug 29, 2021 - 09:32 AM (IST)

ਜਲੰਧਰ: ਸਮਾਰਟ ਸਿਟੀ ਕੰਪਨੀ ਨੇ ਚੌਰਾਹਿਆਂ ਸਬੰਧੀ ਪ੍ਰਾਜੈਕਟ ’ਚ ਕੀਤਾ ਵੱਡਾ ਬਦਲਾਅ

ਜਲੰਧਰ (ਖੁਰਾਣਾ)– ਪਿਛਲੇ ਲਗਾਤਾਰ 2-3 ਸਾਲ ਤੋਂ ਆਲੋਚਨਾ ਦਾ ਕੇਂਦਰ ਬਣਦੇ ਆ ਰਹੇ ਸਮਾਰਟ ਸਿਟੀ ਦੇ 20 ਕਰੋੜ ਦੇ ਪ੍ਰਾਜੈਕਟ, ਜਿਸ ਕਾਰਨ ਸ਼ਹਿਰ ਦੇ 11 ਚੌਰਾਹਿਆਂ ਨੂੰ ਸਮਾਰਟ ਬਣਾਇਆ ਜਾਣਾ ਸੀ, ਵਿਚ ਹੁਣ ਸਮਾਰਟ ਸਿਟੀ ਕੰਪਨੀ ਨੇ ਵੱਡਾ ਬਦਲਾਅ ਕੀਤਾ ਹੈ। ਹੁਣ ਇਸ ਪ੍ਰਾਜੈਕਟ ਨੂੰ 11 ਦੀ ਬਜਾਏ 8 ਚੌਰਾਹਿਆਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਵਿਚੋਂ ਹੁਣ ਡਾ. ਅੰਬੇਡਕਰ ਚੌਂਕ ਅਤੇ ਮਹਾਰਿਸ਼ੀ ਵਾਲਮੀਕਿ ਚੌਂਕ ਦੇ ਨਾਲ-ਨਾਲ 120 ਫੁੱਟੀ ਰੋਡ ਅਤੇ ਕਪੂਰਥਲਾ ਰੋਡ ’ਤੇ ਪੈਂਦੇ ਇੰਟਰ-ਸੈਕਸ਼ਨ ਨੂੰ ਵੀ ਪ੍ਰਾਜੈਕਟ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇੰਟਰ-ਸੈਕਸ਼ਨ ਵਾਲੀ ਥਾਂ ਨੂੰ ਸਮਾਰਟ ਰੋਡਜ਼ ਪ੍ਰਾਜੈਕਟ ਤਹਿਤ ਹੀ ਵਿਕਸਿਤ ਕੀਤਾ ਜਾਵੇਗਾ ਅਤੇ ਡਾ. ਅੰਬੇਡਕਰ ਚੌਂਕ ਅਤੇ ਮਹਾਰਿਸ਼ੀ ਵਾਲਮੀਕਿ ਚੌਂਕ ਲਈ ਵੀ ਵੱਖ ਪ੍ਰਾਜੈਕਟ ਬਣਾਇਆ ਜਾਵੇਗਾ, ਜਿਹੜਾ ਸਬੰਧਤ ਧਿਰਾਂ ਨਾਲ ਗੱਲਬਾਤ ਕਰ ਕੇ ਹੀ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਬਿਜਲੀ ਸਮਝੌਤਿਆਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਇਕ ਹੋਰ ਧਮਾਕੇਦਾਰ ਟਵੀਟ, ਕੀਤਾ ਵੱਡਾ ਐਲਾਨ

PunjabKesari

ਹੁਣ ਨਹੀਂ ਲੱਗਣਗੇ ਮਹਿੰਗੇ ਐਸਕੇਲੇਟਰ
ਇਸ ਪ੍ਰਾਜੈਕਟ ਤਹਿਤ ਬੱਸ ਸਟੈਂਡ ਦੇ ਨੇੜੇ ਅਤੇ ਐੱਚ. ਐੱਮ. ਵੀ. ਕਾਲਜ ਰੋਡ ’ਤੇ ਸੜਕ ਕਰਾਸ ਕਰਨ ਲਈ ਬਹੁਤ ਮਹਿੰਗੇ ਐਸਕੇਲੇਟਰ ਲਾਉਣ ਦੀ ਯੋਜਨਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਸ਼ਹਿਰ ਦੇ ਹਾਲਾਤ ਨੂੰ ਵੇਖਦਿਆਂ ਐਸਕੇਲੇਟਰ ਲਾਉਣ ਦਾ ਵਿਚਾਰ ਛੱਡ ਦਿੱਤਾ ਗਿਆ ਹੈ।

PunjabKesari

ਮਾਡਲ ਟਾਊਨ ਮਾਰਕੀਟ ਦੀ ਮੇਨ ਰੋਡ ਨੂੰ ਪ੍ਰਾਜੈਕਟ ਤਹਿਤ ਲਿਆਂਦਾ
ਇਸ ਪ੍ਰਾਜੈਕਟ ਵਿਚੋਂ 3 ਚੌਰਾਹਿਆਂ ਨੂੰ ਬਾਹਰ ਕੀਤੇ ਜਾਣ ਦੀ ਇਵਜ਼ ਵਿਚ ਮਾਡਲ ਟਾਊਨ ਦੀਆਂ ਟਰੈਫਿਕ ਲਾਈਟਾਂ ਤੋਂ ਸ਼ਿਵਾਨੀ ਪਾਰਕ ਵੱਲ ਜਾਣ ਵਾਲੀ ਮਾਰਕੀਟ ਦੀ ਮੇਨ ਰੋਡ ਨੂੰ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਮਾਰਟ ਸਿਟੀ ਦੇ ਸੀ. ਈ. ਓ. ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਮਾਡਲ ਟਾਊਨ ਮਾਰਕੀਟ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਨ ਦੇ ਮੰਤਵ ਨਾਲ ਇਸ ਹਿੱਸੇ ਨੂੰ ਸਮਾਰਟ ਬਣਾਇਆ ਜਾਵੇਗਾ ਅਤੇ ਇਥੇ ਡੈਕੋਰੇਟਿਵ ਲਾਈਟਿੰਗ, ਡਿਵਾਈਡਰ ਅਤੇ ਹੋਰ ਆਕਰਸ਼ਣ ਦਿੱਤੇ ਜਾਣਗੇ।

ਇਹ ਵੀ ਪੜ੍ਹੋ: 3 ਪੁੱਤ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਬਜ਼ੁਰਗ ਮਾਪੇ, 2 ਪੁੱਤ ਕਰਦੇ ਨੇ ਸਰਕਾਰੀ ਨੌਕਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News