ਅੱਗ ਨਾਲ ਸੜੇ ਸਨ ਗ਼ਰੀਬਾਂ ਦੇ ਆਸ਼ੀਆਨੇ, ਮੁੜ ਵਸਾਉਣ ਲਈ ਕਰਨ ਲੱਗੇ ਜੱਦੋ-ਜਹਿਦ

Saturday, Mar 13, 2021 - 11:01 AM (IST)

ਅੱਗ ਨਾਲ ਸੜੇ ਸਨ ਗ਼ਰੀਬਾਂ ਦੇ ਆਸ਼ੀਆਨੇ, ਮੁੜ ਵਸਾਉਣ ਲਈ ਕਰਨ ਲੱਗੇ ਜੱਦੋ-ਜਹਿਦ

ਜਲੰਧਰ (ਜ. ਬ.)– ਵੀਰਵਾਰ ਨੂੰ ਭਗਤ ਸਿੰਘ ਕਾਲੋਨੀ ਦੇ ਬਾਹਰ ਸਥਿਤ ਝੁੱਗੀਆਂ ਵਿਚ ਅੱਗ ਲੱਗਣ ਅਤੇ ਸਿਲੰਡਰਾਂ ਵਿਚ ਹੋਏ ਧਮਾਕਿਆਂ ਕਾਰਨ ਸੁਆਹ ਹੋਈਆਂ ਝੁੱਗੀਆਂ ਦੇ ਲੋਕਾਂ ਲਈ ਪ੍ਰਸ਼ਾਸਨ ਨੇ ਮਦਦ ਦੇ ਹੱਥ ਵਧਾਏ ਹਨ। ਇਸ ਦੇ ਨਾਲ-ਨਾਲ ਝੁੱਗੀਆਂ ਨੂੰ ਸੁਆਹ ਨਾਲ ਢਕੀ ਬਸਤੀ ਦੀ ਜ਼ਮੀਨ ’ਤੇ ਝੁੱਗੀਆਂ ਦੇ ਢਾਂਚੇ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਜਿਹੜੇ-ਜਿਹੜੇ ਲੋਕਾਂ ਦੀਆਂ ਝੁੱਗੀਆਂ ਅੱਗ ਵਿਚ ਸੁਆਹ ਹੋ ਗਈਆਂ ਸਨ, ਉਹ ਲੋਕ ਖ਼ੁਦ ਆਪਣੀਆਂ ਝੁੱਗੀਆਂ ਤਿਆਰ ਕਰ ਰਹੇ ਸਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ

PunjabKesari

ਸ਼ੁੱਕਰਵਾਰ ਨੂੰ ਡੀ. ਸੀ. ਘਨਸ਼ਾਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਪ ਮੰਡਲ ਮੈਜਿਸਟਰੇਟ ਡਾ. ਜੈਇੰਦਰ ਸਿੰਘ ਦੀ ਅਗਵਾਈ ਵਿਚ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਰਾਸ਼ਨ ਦਾ ਸਾਮਾਨ ਪਹੁੰਚਾਇਆ ਗਿਆ। ਇਹ ਸਾਮਾਨ ਰੈੱਡ ਕਰਾਸ ਸੋਸਾਇਟੀ ਵੱਲੋਂ ਭੇਜਿਆ ਗਿਆ ਸੀ। ਲੋਕਾਂ ਵਿਚ ਰਾਸ਼ਨ ਦਾ ਸਾਮਾਨ ਵੰਡਦਿਆਂ ਡਾ. ਜੈਇੰਦਰ ਸਿੰਘ ਨੇ ਕਿਹਾ ਕਿ ਉਕਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਕਿ ਉਹ ਆਪਣੇ ਰਹਿਣ ਦੀ ਜਗ੍ਹਾ ਦੁਬਾਰਾ ਤਿਆਰ ਕਰ ਸਕਣ। ਇਸ ਦੇ ਨਾਲ-ਨਾਲ ਝੁੱਗੀਆਂ ਤਿਆਰ ਕਰਨ ਲਈ ਲੋਕਾਂ ਨੂੰ ਬਾਂਸ ਅਤੇ ਤਰਪਾਲਾਂ ਵੀ ਦਿੱਤੀਆਂ ਗਈਆਂ। ਸ਼ੁੱਕਰਵਾਰ ਨੂੰ ਮਦਦ ਮਿਲਣ ਤੋਂ ਬਾਅਦ ਬਸਤੀ ਵਿਚ ਫਿਰ ਤੋਂ ਝੁੱਗੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ

ਉਥੇ ਹੀ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਗ ਬੰਦ ਪਈ ਝੁੱਗੀ ਨਾਲ ਲੱਗੀ ਸੀ, ਜਿਸ ਤੋਂ ਬਾਅਦ ਅੱਗ ਨੇ ਹੋਰ ਝੁੱਗੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਤੋਂ ਬਾਅਦ ਝੁੱਗੀਆਂ ਵਿਚ ਪਏ ਸਿਲੰਡਰਾਂ ਵਿਚ ਧਮਾਕੇ ਹੋਏ। ਲੋਕਾਂ ਨੇ ਕਿਹਾ ਕਿ ਅੱਗ ਸਿਲੰਡਰਾਂ ਵਿਚੋਂ ਗੈਸ ਕੱਢਣ ਕਾਰਨ ਨਹੀਂ ਲੱਗੀ ਸੀ। ਹਾਲਾਂਕਿ ਕੁਝ ਲੋਕਾਂ ਨੇ ਦੱਸਿਆ ਕਿ ਝੁੱਗੀਆਂ ਵਿਚ ਗੈਸ ਚੋਰੀ ਕਰਨ ਦਾ ਕੰਮ ਹੁੰਦਾ ਹੈ ਪਰ ਅੱਗ ਲੱਗਣ ਦਾ ਕਾਰਣ ਇਹ ਨਹੀਂ ਸੀ। ਦੂਜੇ ਪਾਸੇ ਭਗਤ ਸਿੰਘ ਕਾਲੋਨੀ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਅੱਗ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਕਾਰਣ ਹੀ ਲੱਗੀ ਸੀ, ਜਿਸ ਤੋਂ ਬਾਅਦ ਧਮਾਕੇ ਹੋਏ।

ਇਹ ਵੀ ਪੜ੍ਹੋ : ਦੋਆਬਾ ਦੇ 4 ਜ਼ਿਲ੍ਹਿਆਂ ’ਚੋਂ ਮਹਾਨਗਰ ਜਲੰਧਰ ਬਿਜਲੀ ਚੋਰੀ ਕਰਨ ’ਚ ਸਭ ਤੋਂ ਅੱਗੇ

ਪੀੜਤ 40 ਸਾਲਾਂ ਤੋਂ ਆਵਾਸ ਯੋਜਨਾ ਦੀ ਕਰ ਰਹੇ ਉਡੀਕ
ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਦੀ ਮੰਨੀਏ ਤਾਂ ਉਹ 40 ਸਾਲਾਂ ਤੋਂ ਆਵਾਸ ਯੋਜਨਾ ਦਾ ਲਾਭ ਲੈਣ ਲਈ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਸਮੇਂ ਆਗੂ ਉਨ੍ਹਾਂ ਕੋਲ ਆਉਂਦੇ ਹਨ ਅਤੇ ਪ੍ਰਧਾਨ ਮੰਤਰੀ ਜਾਂ ਫਿਰ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਉਨ੍ਹਾਂ ਦੇ ਫਾਰਮ ਭਰਵਾ ਕੇ ਚਲੇ ਜਾਂਦੇ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਕਿਸੇ ਵੀ ਆਵਾਸ ਯੋਜਨਾ ਤਹਿਤ ਘਰ ਨਹੀਂ ਮਿਲਿਆ। ਉਥੋਂ ਦੇ ਹਾਲਾਤ ਦੀ ਗੱਲ ਕਰੀਏ ਤਾਂ ਗੰਦੇ ਨਾਲੇ ਨੇੜੇ ਲੱਗੇ ਨਲਕੇ ਤੋਂ ਝੁੱਗੀਆਂ ਵਿਚ ਰਹਿਣ ਵਾਲੇ ਲੋਕ ਪਾਣੀ ਪੀਂਦੇ ਹਨ ਅਤੇ ਉਸੇ ਪਾਣੀ ਦੀ ਖਾਣਾ ਬਣਾਉਣ ਵਿਚ ਵਰਤੋਂ ਕਰਦੇ ਹਨ। ਝੁੱਗੀਆਂ ਵਿਚ ਰਹਿਣ ਵਾਲੀਆਂ ਔਰਤਾਂ ਵੀ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਨੂੰ ਮਜਬੂਰ ਹਨ। ਹੈਰਾਨੀ ਦੀ ਗੱਲ ਹੈ ਕਿ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਰਹਿਣ ਲਈ ਪੱਕਾ ਮਕਾਨ ਨਹੀਂ ਦੁਆਇਆ ਗਿਆ ਪਰ ਚੋਣਾਂ ਵਿਚ ਇਨ੍ਹਾਂ ਦੀ ਹਰੇਕ ਤਰੀਕੇ ਨਾਲ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਕ ਤਰਫ਼ਾ ਪਿਆਰ ’ਚ ਪਾਗਲ ਹੋਇਆ ਅਗਵਾਕਾਰ, ਮਾਪਿਆਂ ਦੀਆਂ ਅੱਖਾਂ ਸਾਹਮਣੇ ਕੁੜੀ ਲੈ ਕੇ ਹੋਇਆ ਫਰਾਰ

ਇਹ ਵੀ ਪੜ੍ਹੋ : ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ


author

shivani attri

Content Editor

Related News